ਯੂਥ ਕਾਂਗਰਸ ਮਾਨਸਾ – ਚੁਸਪਿੰਦਰਵੀਰ ਸਿੰਘ ਭੁਪਾਲ ਬਣੇ ਪ੍ਰਧਾਨ ਤੇ ਰਾਘਵ ਸਿੰਗਲਾ ਜਨਰਲ ਸਕੱਤਰ

77

ਮਾਨਸਾ 7 ਦਸੰਬਰ (ਵਿਸ਼ਵ ਵਾਰਤਾ)- ਜ਼ਿਲ੍ਹਾ ਯੂਥ ਕਾਂਗਰਸ ਮਾਨਸਾ ਦੀ ਚੋਣ ਚੁਸਪਿੰਦਰਵੀਰ ਸਿੰਘ ਭੁਪਾਲ ਨੇ ਜਿੱਤ ਪ੍ਰਾਪਤ ਕੀਤੀ ਹੈ। ਉਹ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਸਿੰਘ ਮੋਫ਼ਰ ਦੇ ਨਜ਼ਦੀਕੀ ਦੱਸੇ ਜਾਂਦੇ ਹਨ। ਉਨ੍ਹਾਂ ਨੇ ਆਪਣੇ ਮੁੱਖ ਵਿਰੋਧੀ ਸੁਲੱਖਣ ਸਿੰਘ ਨੂੰ ਮਾਤ ਦਿੱਤੀ ਹੈ।
ਇਨ੍ਹਾਂ ਚੋਣਾਂ ਵਿੱਚ ਚੁਸਪਿੰਦਰ ਵੀਰ ਨੂੰ 1170, ਸੁਲੱਖਣ ਸਿੰਘ ਨੂੰ 472,ਧਰਮ ਸਿੰਘ ਨੂੰ 79 ਅਤੇ ਸੁਖਦੀਪ ਸਿੰਘ ਨੂੰ 33 ਵੋਟਾਂ ਮਿਲੀਆਂ। ਇਸ ਤੋਂ ਇਲਾਵਾ ਜਨਰਲ ਸੈਕਟਰੀ ਦੀ ਚੋਣ ਵਿੱਚ ਕਮਲ ਕੁਮਾਰ ਨੂੰ 236,ਰਾਘਵ ਸਿੰਗਲਾ ਨੂੰ 595 ਅਤੇ ਰੁਪਿੰਦਰ ਕੁਮਾਰ ਨੂੰ 918 ਵੋਟਾਂ ਮਿਲੀਆਂ।ਇਨ੍ਹਾਂ ਤਿੰਨਾਂ ਨੂੰ ਜ਼ਿਲ੍ਹਾ ਯੂਥ ਕਾਂਗਰਸ ਦਾ ਜਨਰਲ ਸੈਕਟਰੀ ਬਣਾਇਆ ਗਿਆ ਹੈ।
ਇਸ ਤੋਂ ਇਲਾਵਾ ਹਲਕਾ ਬੁਢਲਾਡਾ ‘ਚ ਹਰਜੀਤ ਸਿੰਘ 148,ਕੁਲਦੀਪ ਸਿੰਘ ਨੂੰ 246 ਵੋਟਾਂ ਮਿਲੀਆਂ ਹਨ।ਹਲਕਾ ਸਰਦੂਲਗੜ੍ਹ ਵਿੱਚ ਜਗਸੀਰ ਸਿੰਘ ਨੂੰ 354,ਅਮਨਦੀਪ ਸਿੰਘ ਨੂੰ 58 ਤੇ ਮਨਪ੍ਰੀਤ ਕੌਰ ਨੂੰ 43 ਵੋਟਾਂ ਮਿਲੀਆਂ ਹਨ।ਹਲਕਾ ਮਾਨਸਾ ਵਿੱਚ ਰਤਨਵੀਰ ਨੂੰ 713 ਅਤੇ ਗੁਲਾਬ ਸਿੰਘ 173 ਵੋਟਾਂ ਮਿਲੀਆਂ ਹਨ। ਰਤਨਵੀਰ ਨੂੰ ਮਾਨਸਾ ਖੇਤਰ ਦਾ ਪ੍ਰਧਾਨ ਬਣਾਇਆ ਗਿਆ।
ਇਸ ਮੌਕੇ ਚਸਵਿੰਦਰਵੀਰ ਭੁਪਾਲ ਨੇ ਬਾਬਾ ਭਾਈ ਗੁਰਦਾਸ ਦੀ ਸਮਾਧ ‘ਤੇ ਜਾਕੇ ਮੱਥਾ ਟੇਕਿਆ ਅਤੇ ਮਹੰਤ ਅਮ੍ਰਿਤ ਮੁਨੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਸ੍ਰੀ ਭੁਪਾਲ ਨੇ ਕਿਹਾ ਕਿ ਉਹ ਪਾਰਟੀ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਹਮੇਸ਼ਾ ਇਕਜੁੱਟਤਾ ਰੱਖਣਗੇ।
ਫੋਟੋ ਕੈਪਸ਼ਨ: ਮਾਨਸਾ ਵਿਖੇ ਚੁਸਪਿੰਦਰਵੀਰ ਸਿੰਘ ਭੁਪਾਲ ਜਿੱਤ ਤੋਂ ਬਾਅਦ ਆਪਣੇ ਸਮਰਥਕਾਂ ਨਾਲ।ਫੋ