ਇੱਕ ਹੋਰ ਬੇਟੀ ਨੇ ਨਿਆਂ ਤੇ ਸੁਰੱਖਿਆ ਦੀ ਆਸ ਵਿਚ ਦਮ ਤੋੜਿਆ : ਰਾਹੁਲ ਗਾਂਧੀ

30

ਨਵੀਂ ਦਿੱਲੀ, 7 ਦਸੰਬਰ – ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਉਨਾਵ ਬਲਾਤਕਾਰ ਪੀੜਤ ਦੀ ਮੌਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਉਨਾਵ ਦੀ ਮਾਸੂਮ ਬੇਟੀ ਦੀ ਦੁਖਦਾਈ ਮੌਤ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਹੈ। ਉਹਨਾਂ ਕਿਹਾ ਕਿ ਇੱਕ ਹੋਰ ਬੇਟੀ ਨੇ ਨਿਆਂ ਅਤੇ ਸੁਰੱਖਿਆ ਦੀ ਆਸ ਵਿਚ ਦਮ ਤੋੜ ਦਿੱਤਾ।

ਉਹਨਾਂ ਕਿਹਾ ਕਿ ਦੁੱਖ ਦੀ ਇਸ ਘੜੀ ਵਿਚ ਮੈਂ ਪੀੜਤ ਪਰਿਵਾਰ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦਾ ਹਾਂ।