ਉਨਾਵ ਬਲਾਤਕਾਰ ਪੀੜਤਾ ਹਾਰ ਗਈ ਜ਼ਿੰਦਗੀ ਦੀ ਜੰਗ

10

ਨਵੀਂ ਦਿੱਲੀ, 7 ਦਸੰਬਰ- ਉਨਾਵ ਬਲਾਤਕਾਰ ਪੀੜਤਾ ਜਿੰਦਗੀ ਦੀ ਜੰਗ ਹਾਰ ਗਈ ਹੈ। ਉਸ ਨੇ ਬੀਤੀ ਦੇਰ ਰਾਤ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਦਮ ਤੋੜ ਦਿੱਤਾ।

ਦੱਸਣਯੋਗ ਹੈ ਕਿ 5 ਦਸੰਬਰ ਨੂੰ ਉਨਾਵ ਵਿਚ ਜਿਉਂਦਾ ਸਾੜੇ ਜਾਣ ਤੋਂ ਬਾਅਦ ਪੀੜਤਾ ਨੂੰ ਬੇਹੱਤ ਚਿੰਤਾਜਨਕ ਹਾਲਤ ਵਿਚ ਦਿੱਲੀ ਲਿਆਂਦਾ ਗਿਆ ਸੀ, ਜਿਥੇ ਉਸ ਦੀ ਬੀਤੀ ਰਾਤ ਮੌਤ ਹੋ ਗਈ।