ਚੰਡੀਗੜ੍ਹ, 26 ਨਵੰਬਰ – ਪੰਜਾਬ ਦੇ ਜਿਆਦਾਤਰ ਹਿੱਸਿਆਂ ਵਿਚ ਅੱਜ ਹੋਈ ਬਾਰਿਸ਼ ਨਾਲ ਤਾਪਮਾਨ ਵਿਚ ਗਿਰਾਵਟ ਆ ਗਈ ਹੈ। ਇਸ ਦੌਰਾਨ ਅੱਜ ਚੰਡੀਗੜ, ਮੋਹਾਲੀ, ਪਟਿਆਲਾ ਤੇ ਜਲੰਧਰ ਸਮੇਤ ਵੱਖ ਵੱਖ ਥਾਵਾਂ ਉਤੇ ਭਰਵੀਂ ਬਾਰਿਸ਼ ਹੋਈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੋ ਦਿਨ ਪੰਜਾਬ ਵਿਚ ਮੌਸਮ ਇਸ ਤਰਾਂ ਹੀ ਬਣਿਆ ਰਹੇਗਾ ਤੇ ਠੰਡ ਜੋਰ ਫੜੇਗੀ।