ਬਰੈਂਪਟਨ, 26 ਨਵੰਬਰ – ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੈਨੇਡਾ ਦੇ ਬਰੈਂਪਟਨ ਵਿਖੇ ਸਟਰੀਟ ਦਾ ਨਾਮ ਗੁਰੂ ਨਾਨਕ ਦੇਵ ਜੀ ਦੇ ਨਾਮ ਉਤੇ ਰੱਖਿਆ ਗਿਆ, ਜਿਸ ਨਾਲ ਸਿੱਖ ਸੰਗਤ ਵਿਚ ਭਾਰੀ ਉਤਸ਼ਾਹ ਹੈ।
ਜਾਣਕਾਰੀ ਅਨੁਸਾਰ ਇਥੋ ਦੇ ਇੱਕ ਰੋਡ ਦਾ ਨਾਮ ਨੂੰ ਬਦਲ ਕੇ ‘ਗੁਰੂ ਨਾਨਕ ਸਟਰੀਟ’ ਰੱਖਿਆ ਗਿਆ। ਇਸ ਦੇ ਉਦਘਾਟਨ ਮੌਕੇ ਵੱਡੀ ਗਿਣਤੀ ਵਿਚ ਉਚ ਅਧਿਕਾਰੀ ਤੇ ਸਿੱਖ ਭਾਈਚਾਰੇ ਦੇ ਲੋਕ ਸ਼ਾਮਿਲ ਸਨ।