ਕੋਲਕਾਤਾ, 22 ਨਵੰਬਰ – ਕੋਲਕਾਤਾ ਦੇ ਟੈਸਟ ਮੈਚ ਵਿਚ ਪਿੰਕ ਬਾਲ ਨਾਲ ਮੈਦਾਨ ਉਤੇ ਉਤਰੇ ਭਾਰਤੀ ਗੇਂਦਬਾਜਾਂ ਨੇ ਬੰਗਲਾਦੇਸ਼ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੂਰੀ ਟੀਮ ਨੂੰ 106 ਦੌੜਾਂ ਉਤੇ ਹੀ ਢੇਰ ਕਰ ਦਿਤਾ। ਇਸ਼ਾਂਤ ਸ਼ਰਮਾ ਨੇ ਸਭ ਤੋਂ ਵੱਧ 5, ਉਮੇਸ਼ ਯਾਦਵ ਨੇ 3, ਮੁਹੰਮਦ ਸ਼ਮੀ ਨੇ 2 ਵਿਕਟਾਂ ਲਈਆਂ।