ਟੋਰਾਂਟੋ : ਟਰੂਡੋ ਸਰਕਾਰ ਦਾ ਸਹੁੰ ਚੁੱਕ ਸਮਾਗਮ ਅੱਜ

196

ਬਰੈਂਪਟਨ: ਕੈਨੇਡਾ ਵਿੱਚ ਨਵੀਂ ਸਰਕਾਰ ਦਾ ਗਠਨ ਅੱਜ ਹੋਣ ਜਾ ਰਿਹਾ ਹੈ। ਜਸਟਿਨ ਟਰੂਡੋ ਨੇ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਦੀ ਲਿਬਰਲ ਪਾਰਟੀ ਘੱਟ ਗਿਣਤੀ ਸਰਕਾਰ ਦਾ ਗਠਨ ਕਰੇਗੀ, ਜਿਸ ਨਾਲ ਕਿਸੇ ਕਿਸਮ ਦਾ ਗੱਠਜੋੜ ਬਣਨ ਦੀਆਂ ਸੰਭਾਵਨਾਵਾਂ ਖ਼ਤਮ ਹੋ ਗਈਆਂ ਹਨ। ਕੈਨੇਡਾ ਵਾਸੀਆਂ ਖਾਸ ਕਰਕੇ ਪੰਜਾਬੀਆਂ ਦੀਆਂ ਨਜ਼ਰਾਂ ਟਰੂਡੋ ਦੇ ਨਵੇਂ ਬਣ ਰਹੇ ਮੰਤਰੀ ਮੰਡਲ ‘ਤੇ ਟਿਕੀਆਂ ਹੋਈਆਂ ਹਨ। ਟਰੂਡੋ ਸਰਕਾਰ ਦੇ ਸਹੁੰ ਚੁੱਕ ਸਮਾਗਮ ਦੀ ਰਸਮ 20 ਨਵੰਬਰ ਨੂੰ ਰਾਜਧਾਨੀ ਓਟਾਵਾ ਵਿਖੇ ਗਵਰਨਰ ਜਨਰਲ ਜੂਲੀ ਦੀ ਅਗਵਾਈ ਵਿੱਚ ਰਿਟੇਲ ਚ ਸਵੇਰ ਵੇਲੇ ਹੋਵੇਗੀ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੂੰ ਅਗਲੀ ਮਿਆਦ ਵਾਸਤੇ ਸੌ ਚੁਕਾਈ ਜਾਵੇਗੀ ਜਿਸ ਤੋਂ ਬਾਅਦ ਉਨ੍ਹਾਂ ਦੇ ਮੰਤਰੀ ਮੰਡਲ ਦੇ  ਮੰਤਰੀਆਂ ਨੂੰ ਅਹੁਦੇ ਦੇ  ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ ਜਾਵੇਗੀ