ਆਮਿਰ ਖਾਨ ਵਲੋਂ ‘ਲਾਲ ਸਿੰਘ ਚੱਢਾ’ ਦੀ ਪਹਿਲੀ ਤਸਵੀਰ ਜਾਰੀ

818

ਨਵੀਂ ਦਿੱਲੀ, 18 ਨਵੰਬਰ – ਬਾਲੀਵੁੱਡ ਅਭਿਨੇਤਾ ਆਮਿਰ ਖਾਨ ਨੇ ਆਪਣੀ ਆਉਣ ਵਾਲੀ ਫਿਲਮ ‘ਲਾਲ ਸਿੰਘ ਚੱਢਾ’ ਦੀ ਪਹਿਲੀ ਤਸਵੀਰ ਜਾਰੀ ਕੀਤੀ ਹੈ। ਇਸ ਫਿਲਮ ਵਿਚ ਆਮਿਰ ਖਾਨ ਇੱਕ ਸਰਦਾਰ ਦੇ ਰੂਪ ਵਿਚ ਨਜ਼ਰ ਆਉਣਗੇ।

ਆਮਿਰ ਖਾਨ ਨੇ ਟਵਿੱਟਰ ਉਤੇ ਇਸ ਫਿਲਮ ਦੀ ਫੋਟੋ ਜਾਰੀ ਕਰਦਿਆਂ ਕਿਹਾ – ਸਤਿ ਸ੍ਰੀ ਅਕਾਲ ਜੀ.. ਮੈਂ ਲਾਲ ਸਿੰਘ ਚੱਢਾ।

ਇਹ ਫਿਲਮ ਅਗਲੇ ਸਾਲ 2020 ਵਿਚ ਕ੍ਰਿਸਮਸ ਦੇ ਮੌਕੇ ਉਤੇ ਰਿਲੀਜ ਹੋਵੇਗੀ।