ਨਵੀਂ ਦਿੱਲੀ 18 ਨਵੰਬਰ ( ਵਿਸ਼ਵ ਵਾਰਤਾ): ਅੱਜ ਤੋਂ ਸ਼ੁਰੂ ਹੋਣ ਜਾ ਰਹੇ ਲੋਕ ਸਭਾ ਦੇ ਸਰਦ ਰੁੱਤ ਸਮਾਗਮ ਦੇ ਹੰਗਾਮਾਖੇਜ ਰਹਿਣ ਦਾ ਆਸਾਰ ਹੈ। ਇਸ ਇਜਲਾਸ ਚ ਸ਼ਹਿਰੀਅਤ ਬਾਰੇ ਬਿੱਲ , ਜੰਮੂ ਕਸ਼ਮੀਰ ਦੀ ਆਰਥਿਕ ਮੰਦੀ ਅਤੇ ਬੇਰੋਜਗਾਰੀ ਵਰਗੇ ਮੁੱਦਿਆਂ ਤੇ ਹੁਕਮਰਾਨ ਅਤੇ ਵਿਰੋਧੀ ਧਿਰਾਂ ਵਿਚਕਾਰ ਟਕਰਾਅ ਹੋਣ ਦੀ ਸੰਭਾਵਨਾ ਹੈ।