ਹਰਿਆਣਾ ਕੈਬਨਿਟ ਦਾ ਹੋਇਆ ਵਿਸਥਾਰ

142

ਚੰਡੀਗੜ 14 ਨਵੰਬਰ – ਹਰਿਆਣਾ ਦੇ ਰਾਜਪਾਲ ਸਤਯਦੇਵ ਨਾਰਾਇਣ ਆਰਿਆ ਵੱਲੋਂ ਅੱਜ ਨਵੇਂ ਬਣੀ 14ਵੀਂ ਹਰਿਆਣਾ ਵਿਧਾਨ ਸਭਾ ਦੇ 10 ਵਿਧਾਇਕਾਂ ਨੂੰ ਮੰਤਰੀ ਤੇ ਰਾਜ ਮੰਤਰੀ ਵੱਜੋਂ ਸੁੰਹ ਦਿਵਾਉਣ ਦੇ ਨਾਲ ਹੀ ਮੁੱਖ ਮੰਤਰੀ ਮਨੋਹਰ ਲਾਲ ਤੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਸਮੇਤ ਕੈਬਿਨੇਟ ਦੇ ਮੈਂਬਰਾਂ ਦੀ ਗਿਣਤੀ ਵੱਧ ਕੇ ਹੁਣ 12 ਹੋ ਗਈ ਹੈ|
ਅੱਜ ਇੱਥੇ ਹਰਿਆਣਾ ਰਾਜ ਭਵਨ ਵਿਚ ਆਯੋਜਿਤ ਇਕ ਸੁੰਹ ਸਮਾਰੋਹ ਵਿਚ ਮੁੱਖ ਮੰਤਰੀ ਮਨੋਹਰ ਲਾਲ ਦੀ ਸਲਾਹ ਤੇ ਰਾਜਪਾਨ ਨੇ ਜਿੰਨਾਂ 10 ਵਿਧਾਇਕਾਂ ਨੂੰ ਸੁੰਹ ਦਿਵਾਈ ਉਨਾਂ ਵਿਚ ਵਿਧਾਇਕਾਂ ਨੂੰ ਕੈਬਿਨੇਟ ਮੰਤਰੀ ਅਤੇ ਵਿਧਾਇਕਾਂ ਨੂੰ ਰਾਜ ਮੰਤਰੀ (ਆਜਾਦ ਚਾਰਜ) ਦੇ ਅਹੁੱਦੇ ਤੇ ਭੇਦ ਗੁਪਤ ਰੱਖਣ ਦੀ ਸੁੰਹ ਦਿਵਾਈਜਿੰਨਾਂ ਵਿਧਾਇਕਾਂ ਨੂੰ ਕੈਬਿਨੇਟ ਮੰਤਰੀ ਵੱਜੋਂ ਸੁੰਹ ਦਿਵਾਈ ਗਈ ਉਨਾਂ ਵਿਚ ਅੰਬਾਲਾ ਛਾਉਣ ਤੋਂ ਭਾਜਪਾ ਵਿਧਾਇਕ ਅਨਿਲ ਵਿਜਜਗਾਧਾਰ ਤੋਂ ਭਾਜਪਾ ਵਿਧਾਇਕ ਕੰਵਰ ਪਾਲ ਗੁੱਜਰਬੱਲਭਗੜ ਤੋਂ ਭਾਜਪਾ ਵਿਧਾਇਕ ਮੂਲ ਚੰਦ ਸ਼ਰਮਾਰਾਣਿਆਂ ਤੋਂ ਆਜਾਦ ਵਿਧਾਇਕ ਰਣਜੀਤ ਸਿੰਘ ਚੌਟਾਲਾਲੋਹਾਰੂ ਤੋਂ ਭਾਜਪਾ ਵਿਧਾਇਕ ਜੈ ਪ੍ਰਕਾਸ਼ ਦਲਾਲ ਅਤੇ ਬਾਵਲ (ਰਾਂਖਵੀ) ਤੋਂ ਭਾਜਪਾ ਵਿਧਾਇਕ ਡਾ. ਬਨਵਾਰੀ ਲਾਲ ਸ਼ਾਮਿਲ ਹਨ|
ਇਸ ਤਰਾਂਜਿੰਨਾਂ ਵਿਧਾਇਕਾਂ ਨੂੰ ਰਾਜ ਮੰਤਰੀ (ਆਜਾਦ ਚਾਰਜ) ਦੇ ਮੰਤਰੀ ਵੱਜੋਂ ਸੁੰਹ ਦਿਵਾਈਉਨਾਂ ਵਿਚ ਨਾਰਨੌਲ ਤੋਂ ਭਾਜਪਾ ਵਿਧਾਇਕ ਓਮ ਪ੍ਰਕਾਸ਼ ਯਾਦਵਕਲਾਇਤ ਤੋਂ ਭਾਜਪਾ ਵਿਧਾਇਕ ਸ੍ਰੀਮਤੀ ਕਮਲੇਸ਼ ਢਾਂਡਾਉਕਲਾਨ (ਰਾਂਖਵੀ) ਤੋਂ ਜਨਨਾਇਕ ਜਨਤਾ ਪਾਰਟੀ ਦੇ ਵਿਧਾਇਕ ਅਨੂਪ ਧਾਨਕ ਅਤੇ ਪਿਹੋਵਾ ਤੋਂ ਭਾਜਪਾ ਵਿਧਾਇਕ ਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸਰਦਾਰ ਸੰਦੀਪ ਸਿੰਘ ਸ਼ਾਮਿਲ ਹਨ|
ਸੁੰਹ ਸਮਾਰੋਹ ਵਿਚ ਮੁੱਖ ਮੰਤਰੀ ਮਨੋਹਰ ਲਾਲਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾਵਿਧਾਇਕ ਸਭਾ ਸਪੀਕਰ ਗਿਆਨ ਚੰਦ ਗੁਪਤਾਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਕ੍ਰਿਸ਼ਣ ਪਾਲ ਗੁੱਜਰਕੌਮੀ ਮਹਾਮੰਤਰੀ ਤੇ ਰਾਜ ਸਭਾ ਸਾਂਸਦ ਡਾ. ਅਨਿਲ ਜੈਨਰਾਜਸਭਾ ਸਾਂਸਦ ਮੇਜਰ ਜਨਰਲ (ਸੇਵਾਮੁਕਤ) ਡਾ. ਡੀ.ਪੀ.ਵਤਸਸਾਂਸਦ ਰਮੇਸ਼ ਕੌਸ਼ਿਕਧਰਮਵੀਰ ਸਿੰਘਸੰਜੈ ਭਾਟਿਆਨਾਇਬ ਸਿੰਘ ਸੈਣੀ ਅਤੇ ਸ੍ਰੀਮਤੀ ਸੁਨੀਤਾ ਦੁੱਗਲਭਾਜਪਾ ਸੂਬਾ ਪ੍ਰਧਾਨ ਸੁਭਾਸ਼ ਬਰਾਲਾਜਨਨਾਇਕ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਨਿਸ਼ਾਨ ਸਿੰਘ ਦੇ ਨਾਲ-ਨਾਲ ਸਾਬਕਾ ਮੰਤਰੀ ਰਾਮ ਬਿਲਾਸ ਸ਼ਰਮਾਕੈਪਟਨ ਅਭਿਮਨਿਊਓਮ ਪ੍ਰਕਾਸ਼ ਧਨਖੜਕ੍ਰਿਸ਼ਣ ਕੁਮਾਰ ਬੇਦੀਕਰਣ ਦੇਵ ਕੰਬੋਜ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਧਾਇਕ ਤੇ ਸਾਬਕਾ ਵਿਧਾਇਕ ਤੇ ਸਾਂਸਦ ਅਤੇ ਹਰਿਆਣਾ ਸਰਕਾਰ ਦੇ ਸੀਨੀਅਰ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ ਤੇ ਵੱਡੀ ਗਿਣਤੀ ਵਿਚ ਸੁੰਹ ਚੁੱਕਣ ਵਾਲੇ ਮੰਤਰੀਆਂ ਦੇ ਪਰਿਵਾਰਕ ਮੈਂਬਰ ਵੀ ਹਾਜਿਰ ਸਨ|