ਕਰਤਾਰਪੁਰ ਲਾਂਘੇ ਦੇ ਉਦਘਾਟਨ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਕਸ਼ਮੀਰ ਮੁੱਦੇ ਤੇ ਵੀ ਬੋਲੇ

234

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਨਸਾਨਾਂ ਨੂੰ ਇਕੱਠਾ ਕਰਨ ਦੀ ਗੱਲ ਕੀਤੀ ਉਨ੍ਹਾਂ ਨੇ ਨਫਰਤ ਨੂੰ ਮਿਟਾਉਣ ਦੀ ਗੱਲ ਕੀਤੀ ਉਹ ਇਨਸਾਨੀਅਤ ਲਈ ਆਏ ਸਨ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਕਰਤਾਰਪੁਰ ਕੋਰੀਡੋਰ ਦੇ ਉਦਘਾਟਨ ਕਰਨ ਤੋਂ ਬਾਅਦ ਸੰਬੋਧਨ ਕਰਦਿਆਂ ਕੀਤਾ ਇਸ ਮੌਕੇ ਉਨ੍ਹਾਂ ਨੇ ਸਿੱਖ ਭਾਈਚਾਰੇ ਨੂੰ ਵਧਾਈ ਦਿੱਤੀ ਇਸ ਤੋਂ ਬਾਅਦ ਉਨ੍ਹਾਂ ਕਸ਼ਮੀਰ ਮੁੱਦੇ ਤੇ ਵੀ ਬੋਲਿਆ ਉਨ੍ਹਾਂ ਨੇ ਕਿਹਾ ਇੱਕ ਮਸਲਾ ਕਸ਼ਮੀਰ ਜਿਸ ਤੇ ਅਸੀਂ ਬੈਠ ਕੇ ਗੱਲ ਕਰ ਕੇ ਮਸਲੇ ਦਾ ਹਲ ਕਰ ਸਕਦੇ ਹਾਂ ਉਨ੍ਹਾਂ ਨੇ ਕਿਹਾ ਮੈਂ ਉਮੀਦ ਕਰਦਾ ਹਾਂ ਕਿ ਇਸ ਗੱਲ ਤੇ ਛੇਤੀ ਹੀ ਹੱਲ ਕੱਢਿਆ ਜਾਵੇਗਾ