“ਬਾਬੇ ਦੇ ਲਾਂਘੇ ਨੂੰ ਜਿਨ੍ਹਾਂ ਹੁਲਾਰਾ ਦਿੱਤਾ ਉਹ ਲੱਖ ਦਾ ਜਿਹਨੇ ਪਾਇਆ ਅੜਿੱਕਾ ਉਹ ਕੱਖ ਦਾ” 

199

ਲਾਹੌਰ: ਕਰਤਾਰਪੁਰ ਲਾਂਘੇ ਦੇ ਉਦਘਾਟਨ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਸਿੱਖ ਸ਼ਰਧਾਲੂਆਂ ਤੇ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਾਲ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਦਾ ਵੀ ਧੰਨਵਾਦ ਕੀਤਾ ਉਨ੍ਹਾਂ ਨੇ ਕਿਹਾ ਕਿ ਇਸ ਲਾਂਘੇ ਦੇ ਖੁੱਲ੍ਹਣ ਨਾਲ ਸਿੱਖਾਂ  ਦਾ ਸੁਪਨਾ ਪੂਰਾ ਹੋਇਆ ਹੈ ਸ਼ੇਰੋ ਸ਼ਾਇਰੀ ਦੇ ਅੰਦਾਜ਼ ਵਿੱਚ ਨਵਜੋਤ ਸਿੰਘ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ  ਲਾਂਘਾ ਖੁੱਲ੍ਹਣ ਦੀ ਵਧਾਈ ਦਿੱਤੀ ਉਨ੍ਹਾਂ ਨੇ ਸਾਫ਼ ਕਿਹਾ ਮੈਂ ਇਸ ਦੇ ਲਈ ਤੁਹਾਨੂੰ ਜੱਫੀ ਪਾਉਣ  ਨੂੰ ਵੀ ਤਿਆਰ ਹਾਂ ਇਸ ਤੋਂ ਬਾਅਦ ਸ਼ੇਅਰੋ ਸ਼ਾਇਰੀ ਦੇ ਅੰਦਾਜ਼ ਸਿੱਧੂ ਨੇ ਕਿਹਾ ਬਾਬੇ ਦੇ ਲਾਂਘੇ ਨੂੰ ਜਿਨ੍ਹਾਂ ਹੁਲਾਰਾ ਦਿੱਤਾ ਉਹ ਲੱਖ ਦਾ ਜਿਹਨੇ ਪਾਇਆ ਅੜਿੱਕਾ ਉਹ ਕੱਖ ਦਾ