update :ਅਯੋਧਿਆ ਮਾਮਲੇ ‘ਚ ਫ਼ੈਸਲਾ ਕੱਲ੍ਹ, ਪੰਜ ਜੱਜਾਂ ਦਾ ਪੈਨਲ ਸੁਣਾਏਗਾ ਫੈਸਲਾ

68

ਅਯੋਧਿਆ ਮਾਮਲੇ ਫੈਸਲਾ ਸਵੇਰੇ 10:30 ਵਜੇ ਪੰਜ ਜੱਜਾਂ ਦਾ ਪੈਨਲ ਸੁਣਾਏਗਾ ਫੈਸਲਾ, ਦੇਸ਼ ਭਰ ਚ ਹਾਈ ਅਲਰਟ                  ਲੰਮੇ ਇੰਤਜ਼ਾਰ ਤੋਂ ਬਾਅਦ ਅਯੋਧਿਆ ਮਾਮਲੇ ਚ ਸ਼ਨੀਵਾਰ ਨੂੰ ਫੈਸਲਾ ਸੁਣਾਇਆ ਜਾਵੇਗਾ ਪੰਜ ਜੱਜਾਂ ਦਾ ਪੈਨਲ ਇਹ ਫੈਸਲਾ ਕਲ ਸਵੇਰੇ 10:30 ਵਜੇ ਸੁਣਾਵੇਗਾ ਪਹਿਲਾਂ ਅਟਕਲਾਂ ਸੀ ਕਿ ਇਹ ਫੈਸਲਾ 12 ਨਵੰਬਰ ਦੇ ਬਾਅਦ ਆ ਸਕਦਾ ਹੈ ਮੁੱਖ ਜੱਜ ਰੰਜਨ ਗਗੋਈ 17 ਨਵੰਬਰ ਨੂੰ ਰਿਟਾਇਰ ਹੋਣ ਵਾਲੇ ਹਨ ਇਸ ਤੋਂ ਪਹਿਲਾਂ ਇਹ ਫੈਸਲਾ ਸੁਣਾਉਣਗੇ ਕੋਰਟ ਨੇ ਲਗਾਤਾਰ ਚਾਲੀ ਦਿਨਾਂ ਤੱਕ ਸੁਣਵਾਈ ਦੇ ਬਾਅਦ 16 ਅਕਤੂਬਰ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਇਸ ਸਬੰਧ ਵਿੱਚ ਕੇਂਦਰ ਸਰਕਾਰ ਨੇ ਪੁਲਿਸ ਅਤੇ ਕਾਨੂੰਨ ਦੇ ਸਖਤ ਪ੍ਰਬੰਧ ਕੀਤੇ ਹੋਏ ਹਨ ਅਤੇ ਰਾਜ ਸਰਕਾਰਾਂ ਨੂੰ ਵੀ ਕਾਨੂੰਨ ਵਿਵਸਥਾ ਸਥਿਤੀ  ਸਖਤ ਰੱਖਣ ਨੂੰ ਕਿਹਾ ਗਿਆ ਹੈ