3 ਸਾਲ ਪਹਿਲਾਂ ਅੱਜ ਦੇ ਹੀ ਦਿਨ ਜਦੋਂ ਨੋਟਬੰਦੀ ਦਾ ਹੋਇਆ ਸੀ ਐਲਾਨ…

97

ਨਵੀਂ ਦਿੱਲੀ, 8 ਨਵੰਬਰ – ਨੋਟਬੰਦੀ ਨੂੰ ਅੱਜ 3 ਸਾਲ ਬੀਤ ਚੁੱਕੇ ਹਨ। ਅੱਜ ਹੀ ਦੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 8 ਨਵੰਬਰ 2016 ਨੂੰ ਰਾਤ 8 ਵਜੇ ਨੋਟਬੰਦੀ ਦਾ ਐਲਾਨ ਕਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਨੋਟਬੰਦੀ ਦੇ ਐਲਾਨ ਨਾਲ ਨਾ ਕੇਵਲ ਪੁਰਾਣੇ 500 ਅਤੇ 1000 ਰੁ. ਦੇ ਨੋਟ ਬੰਦ ਹੋਏ ਸੀ, ਬਲਕਿ ਇਹਨਾਂ ਦੀ ਥਾਂ ਉਤੇ ਨਵੇਂ 500 ਦੇ ਨੋਟ ਅਤੇ 2000 ਦੇ ਨੋਟ ਲਿਆਂਦੇ ਗਏ।

ਮੋਦੀ ਸਰਕਾਰ ਭਾਵੇਂ ਨੋਟਬੰਦੀ ਨਾਲ ਕਾਲੇਧਨ ਨੂੰ ਨੱਥ ਪਾਏ ਜਾਣ ਦੀ ਗੱਲ ਆਖ ਰਹੀ ਹੈ, ਉਥੇ ਇਸ ਕਾਰਨ ਵੱਡੀ ਪੱਧਰ ਉਤੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ। ਬੈਂਕਾਂ ਦੇ ਬਾਹਰ ਲੋਕਾਂ ਨੂੰ ਲੰਬੀਆਂ ਲੰਬੀਆਂ ਲਾਈਨਾਂ ਵਿਚ ਖੜ੍ਹਨਾ ਪਿਆ, ਉਥੇ ਕੁਝ ਲੋਕਾਂ ਨੂੰ ਵਿਆਹ ਸ਼ਾਦੀਆਂ ਲਈ, ਮਕਾਨ ਜਾਂ ਹੋਰ ਵਪਾਰ ਲਈ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪਿਆ। ਹਾਲਾਂਕਿ ਬਾਅਦ ਵਿਚ ਸਰਕਾਰ ਵਲੋਂ 500 ਅਤੇ 2000 ਦੇ ਨਵੇਂ ਨੋਟ ਜਾਰੀ ਕੀਤੇ ਗਏ ਤੇ ਹੌਲੀ-ਹੌਲੀ ਸਥਿਤੀ ਵਿਚ ਸੁਧਾਰ ਹੋਇਆ।

ਇਸ ਦੌਰਾਨ ਕੁਝ ਲੋਕਾਂ ਨੇ ਮੋਦੀ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ, ਉਥੇ ਕੁਝ ਲੋਕਾਂ ਅਤੇ ਵਿਰੋਧੀ ਧਿਰ ਨੇ ਮੋਦੀ ਸਰਕਾਰ ਦਾ ਵਿਰੋਧ ਕੀਤਾ ਗਿਆ।