ਪਦਮਸ਼੍ਰੀ ਬਲਬੀਰ ਸਿੰਘ ਸੀਨੀਅਰ ਦੀ ਤਬੀਅਤ ਫਿਰ ਵਿਗੜੀ

129

ਚੰਡੀਗੜ੍ਹ, 5 ਨਵੰਬਰ – ਪਦਮਸ਼੍ਰੀ ਬਲਬੀਰ ਸਿੰਘ ਸੀਨੀਅਰ ਦੀ ਤਬੀਅਤ ਸਾਹ ਲੈਣ ਵਿਚ ਦਿੱਕਤ ਦੇ ਚਲਦਿਆਂ ਫਿਰ ਵਿਗੜ ਗਈ ਹੈ। ਉਹਨਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ, ਜਿਥੇ ਉਹ ਆਈ.ਸੀ.ਯੂ ਵਿਚ ਹਨ।

ਗੋਲ ਮਸ਼ੀਨ ਦੇ ਨਾਮ ਨਾਲ ਪ੍ਰਸਿਧ ਬਲਬੀਰ ਸਿੰਘ ਸੀਨੀਅਰ ਦੀ ਬੇਟੀ ਸੁਸ਼ਬੀਰ ਕੌਰ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਦੀ ਸਿਹਤ ਵਿਚ ਕਾਫੀ ਸੁਧਾਰ ਹੋ ਰਿਹਾ ਸੀ, ਪਰ ਮੌਸਮ ਦੇ ਬਦਲਣ ਦੇ ਚਲਦਿਆਂ ਉਹਨਾਂ ਨੂੰ ਸਾਹ ਲੈਣ ਵਿਚ ਦਿੱਕਤ ਆਉਣ ਲੱਗੀ।