ਕੈਨਬਰਾ, 31 ਅਕਤੂਬਰ – ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਨੇ ਕ੍ਰਿਕਟ ਦੇ ਮੈਦਾਨ ਉਤੇ ਅਜਿਹੀ ਉਦਾਹਰਣ ਦਿੱਤੀ, ਜਿਸ ਨਾਲ ਸਾਰੀ ਦੁਨੀਆ ਪ੍ਰਭਾਵਿਤ ਹੋਈ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਆਪਣੇ ਦੇਸ਼ ਦੀ ਕ੍ਰਿਕਟ ਟੀਮ, ਜੋ ਕਿ ਵਨਡੇ ਮੈਚ ਖੇਡ ਰਹੀ ਸੀ, ਨੂੰ ਮੈਦਾਨ ਉਤੇ ਜਾ ਕੇ ਖੁਦ ਆਪਣੇ ਹੱਥਾਂ ਨਾਲ ਪਾਣੀ ਪਿਲਾਇਆ।
ਦੱਸਣਯੋਗ ਹੈ ਕਿ ਅੱਜ ਇਹ ਮੈਚ ਸ੍ਰੀਲੰਕਾ ਤੇ ਪ੍ਰਧਾਨ ਮੰਤਰੀ ਇਲੈਵਨ ਦੀਆਂ ਟੀਮਾਂ ਵਿਚਕਾਰ ਟੀ-20 ਮੈਚ ਸੀ। ਇਸ ਦੌਰਾਨ ਸ੍ਰੀਲੰਕਾਈ ਟੀਮ ਦਾ ਜਦੋਂ ਖਿਡਾਰੀ ਆਊਟ ਹੋਇਆ ਤਾਂ ਸਕਾਟ ਮਾਰੀਸਨ ਪਾਣੀ ਦੀਆਂ ਬੋਤਲਾਂ ਲੈ ਕੇ ਮੈਦਾਨ ਉਤੇ ਆ ਗਏ।