ਇੰਗਲੈਂਡ : ਟਰਾਲੇ ਵਿਚੋਂ ਮਿਲੀਆਂ 39 ਲਾਸ਼ਾਂ

215

ਲੰਡਨ, 23 ਅਕਤੂਬਰ – ਇੰਗਲੈਂਡ ਵਿਚ ਦਿਲ ਦਹਿਲਾਅ ਦੇਣ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ। ਇਥੋਂ ਦੇ ਐਸੈਕਸ ਕਾਊਂਟੀ ਵਿਖੇ ਇੱਕ ਟਰਾਲੇ ਵਿਚੋਂ 39 ਲਾਸ਼ਾਂ ਬਰਾਮਦ ਹੋਈਆਂ ਹਨ।

ਇਸ ਦੌਰਾਨ ਪੁਲਿਸ ਵਲੋਂ ਇਸ ਟਰਾਲੇ ਦੇ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਸ ਡਰਾਈਵਰ ਵਲੋਂ ਇਹਨਾਂ ਵਿਅਕਤੀਆਂ ਦਾ ਕਤਲ ਕੀਤਾ ਗਿਆ ਹੈ। ਪੁਲਿਸ ਵਲੋਂ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।