ਪੰਜਾਬ ਜ਼ਿਮਨੀ ਚੋਣਾਂ : ਜਾਣੋ 3 ਵਜੇ ਤੱਕ ਕਿੰਨੇ ਫੀਸਦੀ ਹੋਇਆ ਮਤਦਾਨ

91

ਚੰਡੀਗੜ੍ਹ, 21 ਅਕਤੂਬਰ – ਪੰਜਾਬ ਦੇ ਚਾਰ ਹਲਕਿਆਂ ਫਗਵਾੜਾ, ਜਲਾਲਾਬਾਦ, ਮੁਕੇਰੀਆਂ ਤੇ ਦਾਖਾ ਵਿਖੇ ਜਿਮਨੀ ਚੋਣਾਂ ਲਈ ਮਤਦਾਨ ਜਾਰੀ ਹੈ।

ਇਸ ਦੌਰਾਨ ਜਲਾਲਾਬਾਦ ਵਿਖੇ ਦੁਪਹਿਰ 3 ਵਜੇ ਤੱਕ 57 ਫੀਸਦੀ ਅਤੇ ਦਾਖਾ ਵਿਖੇ 51 ਫੀਸਦੀ ਮਦਤਾਨ ਹੋ ਚੁੱਕਾ ਹੈ।

ਇਸ ਤੋਂ ਇਲਾਵਾ ਮੁਕੇਰੀਆਂ ਵਿਚ 48.11 ਅਤੇ ਫਗਵਾੜਾ ਵਿਚ ਸਭ ਤੋਂ ਘੱਟ 38.16 ਫੀਸਦੀ ਮਤਦਾਨ ਹੋ ਚੁੱਕਾ ਹੈ।