ਰਿਪੁਦਮਨ ਸਿੰਘ ਰੂਪ ਦੇ ਕਾਵਿ ਸੰਗ੍ਰਹਿ “ਲਾਲਗੜ੍ਹ” ਤੇ ਕਹਾਣੀ ਸੰਗ੍ਰਹਿ “ਦਿਲ ਦੀ ਅੱਗ” ਦਾ ਹੋਇਆ ਦਾ ਲੋਕ ਅਰਪਣ

151

ਰੂਪ ਦੀਆਂ ਲਿਖਤਾਂ ਹਨ ਲੋਕ ਅਵਾਜ਼ – ਰੂਪ ਦੀਆਂ ਲਿਖਤਾਂ ਹਨ ਲੋਕ ਅਵਾਜ਼ –ਬੀਰ ਦਵਿੰਦਰ ਸਿੰਘ ਬੀਰ ਦਵਿੰਦਰ ਸਿੰਘ ਬੀਰ ਦਵਿੰਦਰ ਸਿੰਘ

ਚੰਡੀਗੜ੍ਹ: ‘ਦਰਦ ਹੂੰ ਇਸਲੀਏ ਬਾਰ ਬਾਰ ਉਠਤਾ ਹੂੰ, ਜ਼ਖਮ ਹੋਤਾ ਤੋ ਕਬ ਕਾ ਭਰ ਗਿਆ ਹੋਤਾ’ ਸ਼ੇਅਰ ਸਾਂਝਾ
ਕਰਦਿਆਂ ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਸ਼੍ਰੀ ਬੀਰਦਵਿੰਦਰ ਸਿੰਘ ਨੇ ਪ੍ਰਸਿੱਧ ਪੰਜਾਬੀ ਲੇਖਕ ਰਿਪੁਦਮਨ ਸਿੰਘ ਰੂਪ
ਦੇ ਨਵ-ਪ੍ਰਕਾਸ਼ਿਤ ਕਾਵਿ ਸੰਗ੍ਰਹਿ “ਲਾਲਗੜ੍ਹ” ਅਤੇ ਕਹਾਣੀ ਸੰਗ੍ਰਹਿ “ਦਿਲ ਦੀ ਅੱਗ” ਦੇ ਲੋਕ ਅਰਪਣ ਮੌਕੇ ਕਿਹਾ
ਕਿ ਸ਼੍ਰੀ ਰੂਪ ਦਾ ਲੋਕਾਈ ਪ੍ਰਤੀ ਦਰਦ ਉਹਨਾਂ ਦੀਆਂ ਲਿਖਤਾਂ ਦਾ ਪ੍ਰਮੁੱਖ ਚਿੰਨ੍ਹ ਹੈ। ਉਹਨਾਂ ਕਿਹਾ ਕਿ ਆਪਣੇ ਪਿਤਾ
ਪ੍ਰਸਿਧ ਲੋਕ ਕਵੀ ਗਿਆਨੀ ਇਸ਼ਰ ਸਿੰਘ ਦਰਦ ਅਤੇ ਆਪਣੇ ਵੱਡੇ ਵੀਰ ਸ਼ਿਰੋਮਣੀ ਸਹਿਤਕਾਰ ਸ਼੍ਰੀ ਸੰਤੋਖ ਸਿੰਘ ਧੀਰ
ਦੀ ਵਿਰਾਸਤ ਨੂੰ ਸ਼੍ਰੀ ਰੂਪ ਪ੍ਰਤੀਬਧੱਤਾ ਅਤੇ ਸ਼ਿਦੱਤ ਨਾਲ ਅੱਗੇ ਵਧਾ ਰਹੇ ਹਨ। ਇਹ ਵਿਚਾਰ ਉਹਨਾਂ ਪੰਜਾਬੀ ਲੇਖਕ
ਸਭਾ (ਰਜਿ.) ਚੰਡੀਗੜ੍ਹ ਵੱਲੋਂ ਅੱਜ ਪੰਜਾਬ ਕਲਾ ਭਵਨ, ਸੈਕਟਰ-੧੬, ਚੰਡੀਗੜ੍ਹ ਵਿਖੇ ਕਰਵਾਏ ਗਏ ਸਮਾਗਮ ਦੌਰਾਨ
ਸਹਿਤਕਾਰਾਂ, ਕਲਾਕਾਰਾਂ ਅਤੇ ਸਹਿਤ ਪ੍ਰੇਮੀਆਂ ਦੀ ਭਰਵੀਂ ਹਾਜ਼ਰੀ ਵਿੱਚ ਰੱਖੇ।ਜ਼ਿਕਰਯੋਗ ਹੈ ਕਿ ਸ੍ਰੀ ਰੂਪ ਵੱਲੋਂ ਹੁਣ
ਤੱਕ ਕਾਵਿ ਸੰਗ੍ਰਹਿ “ਰਾਣੀ ਰੁੱਤ” , ਕਹਾਣੀ ਸੰਗ੍ਰਹਿ “ਬਹਾਨੇ ਬਹਾਨੇ”, “ਓਪਰੀ ਹਵਾ” ਅਤੇ “ਬਦਮਾਸ਼”, ਨਾਵਲ ”
ਝੱਖੜਾਂ ਵਿਚ ਝੂਲਦਾ ਰੁੱਖ”, ਲੇਖ ਸੰਗ੍ਰਿਹ ” ਬੰਨੇ ਚੰਨੇ” ਅਤੇ ਸੰਪਾਦਿਤ ਕਾਵਿ ਸੰਗ੍ਰਹਿ ” ਧੂੜ ਹੇਠਲੀ ਕਵਿਤਾ”
ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾਇਆ ਜਾ ਚੁੱਕਾ ਹੈ। ਆਪਣੀ ਸਿਰਜਣ ਪ੍ਰਕਿਰਿਆ ਬਾਰੇ ਸ਼੍ਰੀ ਰੂਪ ਨੇ ਕਿਹਾ ਕਿ ਜੋ
ਘਟਨਾ ਮੇਨੂੰ ਪ੍ਰੇਸ਼ਾਨ ਕਰਦੀ ਹੈ ਮੈਂ ਉਸ ਬਾਰੇ ਲਿਖਦਾ ਹਾਂ, ਫੇਰ ਚਾਹੇ ਉਹ ਕਵਿਤਾ ਦੀ ਸ਼ਕਲ ਅਖਤਿਆਰ ਕਰੇ ਜਾਂ
ਕਹਾਣੀ ਦੀ।
ਕਾਵਿ-ਸੰਗ੍ਰਹਿ “ਲਾਲਗੜ੍ਹ” ਬਾਰੇ ਆਪਣੇ ਵਿਚਾਰ ਰੱਖਦਿਆਂ ਸ਼੍ਰੋਮਣੀ ਬਾਲ ਸਾਹਿਤਕਾਰ ਸ਼੍ਰੀ ਮਨਮੋਹਨ ਸਿੰਘ
ਦਾਊਂ ਨੇ ਕਿਹਾ ਕਿ ਸ਼੍ਰੀ ਰੂਪ ਦੀਆਂ ਕਵੀਤਾਵਾਂ ਕਸੀਦਾਕਾਰੀ ਅਤੇ ਕਸ਼ੀਦਾਕਾਰੀ ਦਾ ਸੁਮੇਲ ਹਨ ਅਤੇ ਸੰਵੇਦਨਸ਼ੀਲ
ਹਨ। ਉਹਨਾਂ ਕਿਹਾ ਕਿ ਬੁਲੰਦਗੀ ਸ਼੍ਰੀ ਰੂਪ ਦੀਆਂ ਕਵਿਤਾਵਾਂ ਦੀ ਖਾਸੀਅਤ ਹੈ। ਕਹਾਣੀ ਸੰਗ੍ਰਹਿ “ਦਿਲ ਦੀ ਅੱਗ”
ਬਾਰੇ ਪ੍ਰਸਿੱਧ ਕਵਿਤਰੀ ਸ਼੍ਰੀਮਤੀ ਪਰਮਜੀਤ ਕੌਰ ਸਰਹਿੰਦ ਨੇ ਕਿਹਾ ਕਿ ਸ਼੍ਰੀ ਰੂਪ ਦੀਆਂ ਕਹਾਣੀਆਂ ਜਿੱਥੇ ਔਰਤ-ਮਨ
ਦੀਆਂ ਵੇਦਨਾ-ਸੰਵੇਦਨਾਂ ਦੀ ਗੱਲ ਕਰਦੀਆਂ ਹਨ, ਉਥੇ ਸਮਾਜਿਕ ਕਦਰਾਂ ਕੀਮਤਾਂ ਵਿੱਚ ਆਈ ਗਿਰਾਵਟ ਉਤੇ ਕਰਾਰੀ
ਚੋਟ ਕਰਦੀਆਂ ਹਨ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸੱਕਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸ਼੍ਰੀ
ਰੂਪ ਦੀਆਂ ਰਚਨਾਵਾਂ ਅੱਜ ਦੇ ਕਾਲੇ ਦੌਰ ਵਿੱਚ ਅੱਤ ਪ੍ਰਸੰਗਕ ਹਨ। ਇਸ ਮੌਕੇ ਪ੍ਰਸਿਧ ਕਵਿਤਰੀ ਮਨਜੀਤ ਇੰਦਰਾ ਨੇ
ਕਿਹਾ ਕਿ ਰੂਪ ਦੀ ਕਵਿਤਾ ‘ਵਸੀਅਤ’ ਉਹਨਾਂ ਦੀ ਨਿਗਰ ਸੋਚ ਅਤੇ ਵਿਰਾਸਤ ਦਾ ਪ੍ਰਤੀਕ ਹਨ ਜੋ ਉਹ ਆਪਣੀਆਂ
ਆਉਣ ਵਾਲੀਆਂ ਪੀੜੀਆਂ ਨੂੰ ਦੇਣਾ ਚਾਹੁੰਦੇ ਹਨ। ਰਿਪੁਦਮਨ ਸਿੰਘ ਰੂਪ ਦੇ ਪੋਤਰੇ ਰਿਸ਼ਮ ਰਾਗ ਸਿੰਘ ਨੇ ਕਿਹਾ ਕਿ
ਸਾਨੂ ਆਪਣੇ ਸਹਿਤਕ ਵਿਰਸੇ ਅਤੇ ਪ੍ਰੀਵਾਰ ਉੱਤੇ ਮਾਣ ਹੈ।ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਦੇ ਪ੍ਰਧਾਨ ਬਲਕਾਰ
ਸਿੱਧੂ ਨੇ ਸੱਭਦਾ ਸਵਾਗਤ ਕੀਤਾ ਅਤੇ ਜਨਰਲ ਸੱਕਤਰ ਦੀਪਕ ਸ਼ਰਮਾ ਚਨਾਰਥਲ ਨੇ ਧੰਨਵਾਦ ਕੀਤਾ। ਮੰਚ ਦੀ