ਚੰਡੀਗੜ੍ਹ, 17 ਅਕਤੂਬਰ : ਵਿਧਾਨ ਸਭਾ ਹਲਕੇ 29-ਫਗਵਾੜਾ, 39-ਮੁਕੇਰੀਆਂ, 68-ਦਾਖਾ ਅਤੇ 79-ਜਲਾਲਾਬਾਦ ਵਿਚ 21 ਅਕਤੂਬਰ, 2019 ਨੂੰ ਹੋ ਰਹੀਆਂ ਚੋਣਾਂ ਦੇ ਮੱਦੇਨਜ਼ਰ ਇਹਨਾਂ ਚੋਣ ਹਲਕਿਆਂ ਵਿਚ ਸਥਿਤ ਸਰਕਾਰੀ ਦਫਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਵਿੱਦਿਅਕ ਅਦਾਰਿਆਂ ਵਿਚ ਸਥਾਨਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਪੰਜਾਬ ਸਰਕਾਰ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਛੁੱਟੀ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ -1881 ਦੀ ਧਾਰਾ 25 ਅਧੀਨ ਐਲਾਨੀ ਗਈ ਹੈ।