ਦੇਸ਼ ਦੀ ਪਹਿਲੀ ਪ੍ਰਾਈਵੇਟ ਟ੍ਰੇਨ ‘ਲਖਨਊ-ਦਿੱਲੀ ਤੇਜਸ ਐਕਸਪ੍ਰੈੱਸ’ ਦੀ ਹੋਈ ਸ਼ੁਰੂਆਤ

302

\

ਨਵੀਂ ਦਿੱਲੀ, 4 ਅਕਤੂਬਰ – ਦੇਸ਼ ਦੀ ਪਹਿਲੀ ਪ੍ਰਾਈਵੇਟ ਟ੍ਰੇਨ ‘ਲਖਨਊ-ਦਿੱਲੀ ਤੇਜਸ ਐਕਸਪ੍ਰੈੱਸ’ ਦੀ ਅੱਜ ਤੋਂ ਸ਼ੁਰੂਆਤ ਹੋ ਗਈ ਹੈ। ਉਤਰ ਪਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਦਿਆਨਾਥ ਵਲੋਂ ਇਸ ਟਰੇਨ ਨੂੰ ਹਰੀ ਝੰਡੀ ਦਿਖਾਈ ਗਈ ਹੈ।

ਦੱਸਣਯੋਗ ਹੈ ਕਿ ਇਸ ਟਰੇਨ ਦਾ ਨਿਰਮਾਣ ਕਪੂਰਥਲਾ ਰੇਲ ਫੈਕਟਰੀ ਵਿਚ ਕੀਤਾ ਗਿਆ ਹੈ, ਜਿਸ ਦੀ ਵੱਧ ਤੋਂ ਵੱਧ ਗਤੀ 160 ਕਿਲੋਮੀਟਰ ਪ੍ਰਤੀ ਘੰਟਾ ਹੈ।