ਤੀਸਰੇ ਦਿਨ ਦੀ ਖੇਡ ਖਤਮ, ਦੱਖਣੀ ਅਫਰੀਕਾ ਦਾ ਸਕੋਰ 385/8

178

ਵਿਸ਼ਾਖਾਪਟਨਮ, 4 ਅਕਤੂਬਰ -ਤੀਸਰੇ ਦਿਨ ਦੀ ਖੇਡ ਖਤਮ ਹੋਣ ਤੱਕ ਦੱਖਣੀ ਅਫਰੀਕਾ ਦਾ ਸਕੋਰ 385/8 ਸੀ। ਅਲਗਰ ਨੇ 16 ਤੇ ਡੀ. ਕਾਕ 111 ਦੌੜਾਂ ਬਣਾਈਆਂ।

ਦੋਨਾਂ ਖਿਡਾਰੀਆਂ ਨੇ ਆਪਣੀ ਟੀਮ ਨੂੰ ਮਜਬੂਤ ਸਥਿਤੀ ਵਿਚ ਪਹੁੰਚਾਇਆ। ਜਦਕਿ ਪਲੇਸਿਸ ਨੇ 55 ਦੌੜਾਂ ਦੀ ਪਾਰੀ ਖੇਡੀ ਅਤੇ ਹੋਰ ਕੋਈ ਵੀ ਬੱਲਬਾਜ ਜਿਆਦਾ ਦੇਰ ਨਾ ਟਿਕ ਸਕਿਆ।

ਭਾਰਤ ਵਲੋਂ ਸਭ ਤੋਂ ਵੱਧ ਆਰ. ਅਸ਼ਵਿਨ ਨੇ 5, ਜਡੇਜਾ ਨੇ 2 ਤੇ ਇਸ਼ਾਂਤ ਸ਼ਰਮਾ ਨੇ ਇੱਕ ਵਿਕਟ ਹਾਸਿਲ ਕੀਤੀ।

ਦੱਖਣੀ ਅਫਰੀਕਾ ਦੀ ਟੀਮ ਭਾਰਤ ਦੀਆਂ 502 ਦੌੜਾਂ ਦਾ ਜਵਾਬ ਵਿਚ ਹੁਣ ਵੀ 117 ਦੌੜਾਂ ਪਿੱਛੇ ਹੈ।