- 347 ਬੋਤਲਾਂ ਸ਼ਰਾਬ, 90 ਲੀਟਰ ਲਾਹਣ, ਦੋ ਚਾਲੂ ਭੱਠੀਆਂ ਸਮੇਤ ਕਾਰ ਤੇ ਮੋਟਰਸਾਈਕਲ ਫੜੇ
- ਨਸ਼ੀਲੇ ਪਦਾਰਥਾਂ ਸਮੇਤ 14 ਜਾਣੇ ਕੀਤੇ ਕਾਬੂ
ਮਾਨਸਾ, 1 ਅਕਤੂਬਰ- ਮਾਨਸਾ ਪੁਲੀਸ ਨੇ ਵੱਖ-ਵੱਖ ਮਾਮਲਿਆਂ ਵਿੱਚ 14 ਜਾਣਿਆਂ ਨੂੰ 347 ਬੋਤਲਾਂ ਸ਼ਰਾਬ,90 ਲੀਟਰ ਲਾਹਣ,60 ਨਸ਼ੀਲੀਆਂ ਗੋਲੀਆਂ,10 ਗ੍ਰਾਮ ਹੈਰੋਇਨ, ਦੋ ਚਾਲੂ ਭੱਠੀਆਂ ਸਮੇਤ ਕਾਰ ਤੇ ਮੋਟਰਸਾਈਕਲ ਦੀ ਬਰਾਮਦਗੀ ਕਰਨ ਦਾ ਦਾਅਵਾ ਕੀਤਾ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ. ਨਰਿੰਦਰ ਭਾਰਗਵ ਨੇ ਜਾਰੀ ਕੀਤੇ ਪ੍ਰੈਸ ਨੋਟ ਵਿੱਚ ਦੱਸਿਆ ਕਿ ਬਲਜਿੰਦਰ ਸਿੰਘ ਉਰਫ਼ ਸੈਟ, ਗੁਰਜੀਤ ਸਿੰਘ ਉਰਫ਼ ਜੀਤੀ ਵਾਸੀ ਜਵਾਹਰਕੇ ਨੂੰ 120 ਬੋਤਲਾਂ ਸ਼ਰਾਬ ਠੇਕਾ (ਹਰਿਆਣਾ) ਸਮੇਤ ਏਸੈਟ ਕਾਰ ਨੰ:ਡੀ.ਐਲ 2 ਐਫ.ਸੀ.ਟੀ-0014, ਬਿੱਕਰ ਸਿੰਘ ਵਾਸੀ ਕੁਲਾਣਾ ਨੂੰ, 1 ਚਾਲੂ ਭੱਠੀ, 16 ਬੋਤਲਾਂ ਸ਼ਰਾਬ ਨਜਾਇਜ਼, 40 ਲੀਟਰ ਲਾਹਣ, ਮਨਦੀਪ ਸਿੰਘ ਉਰਫ਼ ਗੱਗੂ ਵਾਸੀ ਝੁਨੀਰ, ਹਰਪ੍ਰੀਤ ਸਿੰਘ ਉਰਫ ਖਾਨ ਵਾਸੀ ਝੰਡੂਕੇ ਨੂੰ 5 ਗ੍ਰਾਮ ਹੈਰੋਇਨ (ਚਿੱਟਾ) ਸਮੇਤ ਮੋਟਰਸਾਈਕਲ ਪਲਟੀਨਾ ਨੰ:ਪੀ.ਬੀ03ਏ-2351, ਬਲਵਿੰਦਰ ਸਿੰਘ, ਜ਼ਸਵੰਤ ਸਿੰਘ ਵਾਸੀ ਝੰਡਾ ਖੁਰਦ ਨੂੰ 5 ਗ੍ਰਾਮ ਹੈਰੋਇਨ,ਤਰਸੇਮ ਸਿੰਘ ਉਰਫ਼ ਸੇਮੀ ਵਾਸੀ ਬਾਜੇਵਾਲਾ, ਬੂਟਾ ਸਿੰਘ ਵਾਸੀ ਉਡਤ ਭਗਤ ਰਾਮ ਨੂੰ 60 ਨਸ਼ੀਲੀਆਂ ਗੋਲੀਆਂ, ਹਰਪਾਲ ਸਿੰਘ ਪਾਲਾ ਵਾਸੀ ਬੱਛੋਆਣਾ ਨੂੰ 1 ਚਾਲੂ ਭੱਠੀ, ਡੇਢ ਬੋਤਲ ਸ਼ਰਾਬ ਨਜਾਇਜ਼, 20 ਲੀਟਰ ਲਾਹਣ,ਗੁਰਪ੍ਰੀਤ ਸਿੰਘ,ਜਗਤਾਰ ਸਿੰਘ ਵਾਸੀ ਸਾਹਨੇਵਾਲੀ ਨੂੰ 36 ਬੋਤਲਾ ਸ਼ਰਾਬ ਠੇਕਾ ਮਾਰਕਾ ਸੌਕੀਨ (ਹਰਿਆਣਾ) ਸਮੇਤ ਮੋਟਰਸਾਈਕਲ ਬਿਨਾਂ ਨੰਬਰੀ, ਸਿਸ਼ਨ ਸਿੰਘ ਵਾਸੀ ਸਾਹਨੇਵਾਲੀ ਨੂੰ 24 ਬੋਤਲਾਂ ਸ਼ਰਾਬ (ਹਰਿਆਣਾ), ਸੁਖਦੇਵ ਸਿੰਘ ਵਾਸੀ ਚੀਮਾ ਮੰਡੀ ਨੂੰ 36 ਬੋਤਲਾਂ ਸ਼ਰਾਬ ਸਹਿਨਾਈ, ਸੀਤਾ ਸਿੰਘ ਵਾਸੀ ਵਰ੍ਹੇ ਨੂੰ 24 ਬੋਤਲਾਂ ਸ਼ਰਾਬ (ਹਰਿਆਣਾ), ਜੋਤ ਸਿੰਘ ਵਾਸੀ ਸੇਰਖਾਂ ਵਾਲਾ ਨੂੰ 18 ਬੋਤਲਾਂ ਸ਼ਰਾਬ ਠੇਕਾ ਮਾਰਕਾ ਸਹਿਨਾਈ(ਹਰਿਆਣਾ), ਸੁੱਖਾ ਸਿੰਘ ਵਾਸੀ ਦਿਆਲਪੁਰਾ ਨੂੰ 30 ਲੀਟਰ ਲਾਹਣ, ਜਦੋਂ ਕਿ ਸੁਖਜਿੰਦਰ ਸਿੰਘ ਉਰਫ਼ ਬੱਬੂ ਅਤੇ ਤੇਜਾ ਸਿੰਘ ਵਾਸੀ ਜਵਾਹਰਕੇ ਪਾਸੋਂ 72 ਬਤੋਲਾਂ ਸ਼ਰਾਬ ਠੇਕਾ ਮਾਰਕਾ ਸਹਿਨਾਈ (ਹਰਿਆਣਾ) ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਫੜੇ ਗਏ ਵਿਅਕਤੀਆਂ ਖਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲੇ ਦਰਜ ਕਰ ਲਏ ਗਏ ਹਨ।
ਫੋਟੋ ਕੈਪਸ਼ਨ: ਮਾਨਸਾ ਪੁਲੀਸ ਨੇ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਇੱਕ ਇੱਕ ਵਿਅਕਤੀ।ਫੋਟੋ: ਵਿਸ਼ਵ ਵਾਰਤਾ