ਭੂਚਾਲ ਕਾਰਨ ਪਾਕਿਸਤਾਨ ਵਿਚ ਹੋਇਆ ਭਾਰੀ ਨੁਕਸਾਨ – ਦੇਖੋ ਤਸਵੀਰਾਂ

437

ਇਸਲਾਮਾਬਾਦ, 24 ਸਤੰਬਰ – ਅੱਜ ਸ਼ਾਮ ਆਏ ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਪਾਕਿਸਤਾਨ ਵਿਚ ਭਾਰੀ ਨੁਕਸਾਨ ਹੋਇਆ।

6.3 ਤੀਬਰਤਾ ਵਾਲੇ ਇਸ ਭੂਚਾਲ ਦਾ ਕੇਂਦਰ ਰਾਵਲਵਿੰਡੀ ਤੋਂ 81 ਕਿਲੋਮੀਟਰ ਦੂਰ ਸੀ। ਇਸ ਭੂਚਾਲ ਕਾਰਨ ਕਈ ਸੜਕਾਂ ਨੂੰ ਬੇਹੱਦ ਨੁਕਸਾਨ ਹੋਇਆ।

ਜਾਣਕਾਰੀ ਅਨੁਸਾਰ ਪਾਕਿਸਤਾਨ ਵਿਚ ਭੂਚਾਲ ਕਾਰਨ ਇੱਕ ਇਮਾਰਤ ਵੀ ਡਿੱਗ ਗਈ, ਜਿਸ ਕਾਰਨ ਘੱਟੋ ਘੱਟ 50 ਲੋਕ ਜਖਮੀ ਹੋ ਗਏ ਤੇ ਇੱਕ ਔਰਤ ਮਾਰੀ ਗਈ।

ਦੂਸਰੇ ਪਾਸੇ ਭਾਰਤ ਦੇ ਉਤਰੀ ਸੂਬਿਆਂ ਜੰਮੂ ਕਸ਼ਮੀਰ, ਪੰਜਾਬ, ਹਰਿਆਣਾ, ਦਿੱਲੀ ਤੇ ਚੰਡੀਗੜ ਵਿਚ ਵੀ ਇਸ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਭਾਰਤ ਵਿਚ ਕਿਸੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।