– ਪੁਲੀਸ ਤੋਂ ਬਚਣ ਲਈ ਟਰਾਈ-ਸਾਈਕਲ ਵਾਲੇ ਆਪੰਗ ਵਿਅਕਤੀਆਂ ਨੂੰ ਨਾਲ ਜੋੋੜਿਆ
– ਪੁਲੀਸ ਨੇ 15 ਜਾਣਿਆਂ ਨੂੰ ਨਸ਼ੀਲੇ ਪਦਾਰਥਾਂ ਸਣੇ ਕੀਤਾ ਕਾਬੂ
ਮਾਨਸਾ, 24 ਸਤੰਬਰ (ਵਿਸ਼ਵ ਵਾਰਤਾ)- ਮਾਨਸਾ ਪੁਲੀਸ ਨੇ ਵੱਖ-ਵੱਖ ਮਾਮਲਿਆਂ ਵਿੱਚ 15 ਜਾਣਿਆਂ ਨੂੰ 408 ਬੋਤਲਾਂ ਸ਼ਰਾਬ,515 ਗ੍ਰਾਮ ਅਫੀਮ,10 ਗ੍ਰਾਮ ਹੈਰੋਇਨ 1220 ਨਸ਼ੀਲੀਆਂ ਗੋਲੀਆਂ,100 ਨਸ਼ੀਲੇ ਕੈਪਸੂਲ,5 ਗ੍ਰਾਮ ਨਸ਼ੀਲਾ ਪਾਊਡਰ,3 ਕਿਲੋ 500 ਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ ਕਾਰ ਤੇ ਮੋਟਰਸਾਈਕਲ ਦੀ ਬਰਾਮਦਗੀ ਕਰਨ ਦਾ ਦਾਅਵਾ ਕੀਤਾ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ.ਨਰਿੰਦਰ ਭਾਰਗਵ ਨੇ ਜਾਰੀ ਕੀਤੇ ਪ੍ਰੈਸ ਨੋਟ ਵਿੱਚ ਦੱਸਿਆ ਕਿ ਪੁਲੀਸ ਦੁਆਰਾ ਕੀਤੀ ਤਫਤੀਸ਼ ਦੌਰਾਨ ਬੜਾ ਅਨੋੋਖਾ ਤੱਥ ਸਾਹਮਣੇ ਆਇਆ ਹੈ ਕਿ ਨਸ਼ਾ ਤਸੱਕਰਾਂ ਵੱਲੋੋਂ ਨਸ਼ਾ ਵੇਚਣ ਲਈ ਪੁਲੀਸ ਤੋੋਂ ਬਚਣ ਦੇ ਨਵੇ-ਨਵੇ ਢੰਗ ਤਰੀਕੇ ਅਪਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਤਸੱਕਰਾ ਵੱਲੋੋਂ ਸਰੀਰਕ ਪੱਖੋੋ ਆਪੰਗ (ਹੈਡੀਕੈਂਪਟ) ਵਿਅਕਤੀਆਂ ਦਾ ਸਹਾਰਾ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਥਾਣਾ ਭੀਖੀ ਵਿਖੇ ਦਰਜ਼ ਹੋੋਏ ਮੁਕੱਦਮਾ ਨੰਬਰ 160 ਮਿਤੀ 23-09-2019 ਅ/ਧ 22/61/85 ਐਨ.ਡੀ.ਪੀ.ਐਸ. ਐਕਟ ਵਿੱਚ 920 ਨਸ਼ੀਲੀਆ ਗੋੋਲੀਆ ਦੀ ਬਰਾਮਦਗੀ ਹੋੋਣ ਤੇ ਦੋੋ ਕਸੂਰਵਾਰ ਬੌੌਬੀ ਰਾਮ ਵਾਸੀ ਭੀਖੀ ਅਤੇ ਮੰਗਤੀ ਕੌੌਰ ਵਾਸੀ ਭੀਖੀ ਨੂੰ ਗਿ੍ਰਫਤਾਰ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਕਸੂਰਵਾਰ ਬੌੋਬੀ ਰਾਮ ਜਿਸਦੀ ਦੋੋਨੋੋ ਲੱਤਾਂ ਮਰੀਆਂ ਹੋਈਆਂ ਹਨ ਅਤੇ ਚੱਲਣ-ਫਿਰਨ ਤੋੋਂ ਅਸਮੱਰਥ ਹੈ ਅਤੇ ਟਰਾਈਸਾਈਕਲ ’ਤੇ ਹੀ ਤੁਰਦਾ/ਫਿਰਦਾ ਹੈ, ਜੋੋ ਬੱਸ ਅੱਡਾ ਭੀਖੀ ਵਿਖੇ ਸਬਜੀ ਦੀ ਰੇਹੜੀ ਲਗਾਉਦਾ ਹੈ। ਮੁਕੱਦਮਾ ਵਿੱਚ ਗਿ੍ਰਫਤਾਰ ਕੀਤੀ ਮੰਗਤੀ ਕੌੌਰ ਨੇ ਦੱਸਿਆ ਕਿ ਉਹ ਹਰਿਆਣਾ ਪ੍ਰਾਂਤ ਤੋੋਂ ਕਿਸੇ ਨਾਮਲੂਮ ਵਿਅਕਤੀ ਪਾਸੋੋ ਨਸ਼ੀਲੀਆਂ ਗੋਲੀਆਂ ਲਿਆਕੇ ਆਪੰਗ ਵਿਅਕਤੀ ਬੋੋਬੀ ਰਾਮ ਰਾਹੀ ਨਸ਼ੇੜੀਆਂ ਨੂੰ ਵੇਚਦੀ ਸੀ ਤਾਂ ਜੋੋ ਪੁਲੀਸ ਨੂੰ ਉਸ ’ਤੇ ਸ਼ੱਕ ਨਾ ਹੋੋਵੇ।
ਐਸ.ਐਸ.ਪੀ ਨੇ ਦੱਸਿਆ ਕਿ ਹਰਪਾਲ ਸਿੰਘ ਵਾਸੀ ਝੰਡੂਕੇ ਪਾਸੋੋਂ 150 ਨਸ਼ੀਲੀਆ ਗੋੋਲੀਆ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਗਿਆ, ਜਿਸ ਪਾਸੋਂ ਮੁੱਢਲੀ ਪੁੱਛਗਿੱਛ ਦੌਰਾਨ ਸੁਖਦੇਵ ਸਿੰਘ ਉਰਫ ਗੋੋਸਾ ਵਾਸੀ ਰੋੋੜੀ (ਹਰਿਆਣਾ) ਨੂੰ ਕਸੂਰਵਾਰ ਨਾਮਜ਼ਦ ਕਰਕੇ ਮੁਕੱਦਮਾ ਵਿੱਚ ਗਿ੍ਰਫਤਾਰ ਕੀਤਾ ਗਿਆ ਹੈ, ਜਿਸ ਪਾਸੋੋਂ 100 ਨਸ਼ੀਲੇ ਕੈਪਸੂਲਾਂ ਦੀ ਬਰਾਮਦਗੀ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਸੁਖਦੇਵ ਸਿੰਘ ਉਰਫ ਗੋੋਸਾ ਵੀ ਆਪੰਗ ਵਿਅਕਤੀ ਹੈ ਅਤੇ ਚੱਲਣ ਫਿਰਨ ਤੋੋਂ ਅਸਮੱਰਥ ਹੈ ਅਤੇ ਟਰਾਈਸਾਈਕਲ ’ਤੇ ਹੀ ਤੁਰਦਾ-ਫਿਰਦਾ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ.ਨਰਿੰਦਰ ਭਾਰਗਵ ਨੇ ਜਾਰੀ ਕੀਤੇ ਪ੍ਰੈਸ ਨੋਟ ਵਿੱਚ ਦੱਸਿਆ ਕਿ ਲਾਡਾ ਰਾਮ ਵਾਸੀ ਰਾਮਪੁਰ ਮੰਡੇਰ ਪਾਸੋਂ ਉਸਦੀ ਕਾਰ (ਨੰਬਰ:ਐਮ.ਪੀ.07ਸੀ.ਏ-3906) ਵਿਚੋਂ 240 ਬੋਤਲਾਂ (20 ਡੱਬੇ) ਸ਼ਰਾਬ ਠੇਕਾ ਹਰਿਆਣਾ ਦੀ ਬਰਾਮਦਗੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇੱਕ ਹੋਰ ਮਾਮਲੇ ਵਿੱਚ ਹਰਿੰਦਰ ਸਿੰਘ ਵਾਸੀ ਖੀਵਾ ਖੁਰਦ ਨੂੰ 5 ਗ੍ਰਾਮ ਨਸ਼ੀਲਾ ਪਾਊਡਰ,ਸੰਦੀਪ ਸਿੰਘ ਵਾਸੀ ਡਸਕਾ ਨੂੰ ਸਮੇਤ ਮੋਟਰਸਾਈਕਲ (ਨੰ:ਪੀ.ਬੀ 10 ਏ.ਐਸ-4301) 2 ਕਿਲੋ 500 ਗ੍ਰਾਮ ਭੁੱਕੀ ਚੂਰਾਪੋਸਤ ਫੜਿਆ ਗਿਆ। ਉਨ੍ਹਾਂ ਕਿਹਾ ਕਿ ਫੜੇ ਗਏ ਵਿਅਕਤੀਆਂ ਖਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਫੋਟੋ ਕੈਪਸ਼ਨ:ਮਾਨਸਾ ਪੁਲੀਸ ਨੇ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤੇ ਦੋ ਜਾਣੇ। (ਫੋਟੋ ਵਿਸ਼ਵ ਵਾਰਤਾ)