43 ਗੈਸ ਸਿਲੰਡਰ ਅਤੇ ਗੈਸ ਕੱਢਣ ਵਾਲੀ ਪਾਈਪ ਸਮੇਤ ਕੈਂਟਰ ਬਰਾਮਦ, ਲੋਕਾਂ ਨੂੰ ਲਾਉਂਦੇ ਸਨ ਮੋਟਾ ਚੂਨਾ
ਮਾਨਸਾ, 19 ਸਤੰਬਰ (ਵਿਸ਼ਵ ਵਾਰਤਾ) – ਘਰੇਲੂ ਰਸੋਈ ਗੈਸ ਦੇ ਸਿਲੰਡਰਾਂ ਵਿਚੋਂ ਗੈਸ ਕੱਢਕੇ ਵੇਚਣ ਵਾਲੇ ਗਿਰੋਹ ਦਾ ਮਾਨਸਾ ਪੁਲੀਸ ਵੱਲੋਂ ਪਰਦਾਫਾਸ ਕੀਤਾ ਗਿਆ ਹੈ। ਪੁਲੀਸ ਵੱਲੋਂ ਰਸੋਈ ਗੈਸ ਵਿੱਚ ਹੇਰਾ-ਫੇਰੀ ਕਰਕੇ ਮੋਟੀ ਕਮਾਈ ਕਰਨ ਵਾਲਿਆਂ ਨੂੰ ਕਾਬੂ ਕਰਨ ਤੋਂ ਬਾਅਦ ਮਾਲਵਾ ਖੇਤਰ ਵਿੱਚ ਹੁੰਦੇ ਇਸ ਗੋਰਖਧੰਦੇ ਨੂੰ ਕਰਨ ਵਾਲਿਆਂ ਨੂੰ ਭਾਜੜਾਂ ਪੈ ਗਈਆਂ ਹਨ। ਪੁਲੀਸ ਨੇ ਮਾਨਸਾ ਦੀ ਤੋਗੜੀਆਂ ਇੰਡੇਨ ਗੈਸ ਏਜੰਸੀ ਦੇ ਤਿੰਨ ਕਰਿੰਦਿਆਂ ਨੂੰ ਕਾਬੂ ਕਰਨ ਤੋਂ ਹੁਣ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਨ੍ਹਾਂ ਪਾਸੋੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਣ ਲੱਗੀ ਹੈ ਤਾਂ ਜੋ ਹੋੋਰ ਅਹਿਮ ਸੁਰਾਗ ਹੱਥ ਲੱਗਣ ਦੀ ਸੰਭਾਵਨਾ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਥਾਣਾ ਸਿਟੀ-2 ਮਾਨਸਾ ਦੇ ਏਰੀਆ ਠੂਠਿਆਂਵਾਲੀ ਰੋੋਡ ’ਤੇ ਪੈਂਦੇ ਇੱਕ ਘਰ ਵਿੱਚ ਰੇਡ ਕਰਕੇ ਇੱਕ ਕੈਂਟਰ (ਛੋਟਾ ਹਾਥੀ) ਨੰਬਰੀ ਪੀਬੀ.31ਪੀ-0558 ਸਮੇਤ 43 ਗੈਸ ਸਿਲੰਡਰ (40 ਭਰੇ ਹੋੋਏ+3 ਖਾਲੀ ਸਿਲੰਡਰ) ਅਤੇ ਗੈਸ ਕੱਢਣ ਵਾਲੀ ਪਾਈਪ ਬਰਾਮਦ ਕਰਕੇ ਪੁਲੀਸ ਨੇ ਕਬਜ਼ੇ ਵਿੱਚ ਲਏ ਗਏ ਹਨ।ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਤਿੰਨ ਕਸੂਰਵਾਰਾਂ ਜੀਵਨ ਕੁਮਾਰ ਵਾਸੀ ਪਿੰਡ ਖਿੱਲਣ (ਮਾਨਸਾ),ਟਿੰਕੂ ਕੁਮਾਰ ਅਤੇ ਗੋੋਪਾਲ ਕੁਮਾਰ ਵਾਸੀ ਠੂਠਿਆਂਵਾਲੀ ਰੋੋਡ ਮਾਨਸਾ ਨੂੰ ਮੌਕੇ ’ਤੇ ਕਾਬੂ ਕੀਤਾ ਗਿਆ ਹੈ।
ਸੀਨੀਅਰ ਕਪਤਾਨ ਪੁਲੀਸ ਨੇ ਦੱਸਿਆ ਗਿਆ ਕਿ ਪੁਲੀਸ ਪਾਸ ਇਤਲਾਹ ਸੀ ਕਿ ਉਕਤ ਕਸੂਰਵਾਰ ਜੋੋ ਤੋੋਗੜੀਆ ਇੰਡੇਨ ਗੈਸ ਏਜੰਸੀ ਮਾਨਸਾ ਤੋੋ ਕੈਂਟਰ (ਟਾਟਾ) ਨੰਬਰੀ ਪੀਬੀ.31ਪੀ-0558 ਵਿੱਚ ਗੈਸ ਸਿਲੰਡਰ ਭਰਕੇ ਲੋੋਕਾਂ ਦੇ ਘਰਾਂ ਵਿੱਚ ਸਪਲਾਈ ਕਰਦੇ ਹਨ ਅਤੇ ਭਰੇ ਹੋੋਏ ਸਿਲੰਡਰਾਂ ਦੀਆ ਸੀਲਾਂ ਲਾਹਕੇ ਪਾਈਪ ਲਗਾਕੇ ਥੋੜ੍ਹੀ-ਥੋੋੜ੍ਹੀ ਗੈਸ ਖਾਲੀ ਸਿਲੰਡਰਾਂ ਵਿੱਚ ਭਰਕੇ ਦੁਬਾਰਾ ਸੀਲਾਂ ਲਗਾਕੇ ਲੋੋਕਾਂ ਨੂੰ ਵੇਚਕੇ ਮੋੋਟੀ ਕਮਾਈ ਕਰਦੇ ਹਨ, ਜਿਸਤੇ ਉਕਤ ਤਿੰਨਾਂ ਜਾਣਿਆਂ ਖਿਲਾਫ਼ ਮੁਕੱਦਮਾ ਨੰਬਰ 129 ਮਿਤੀ 18-09-2019 ਅ/ਧ 420 ਹਿੰ:ਦੰ: ਅਤੇ 7 ਈ.ਸੀ. ਐਕਟ ਥਾਣਾ ਸਿਟੀ-2 ਮਾਨਸਾ ਦਰਜ ਰਜਿਸਟਰ ਕੀਤਾ ਗਿਆ। ਪੁਲੀਸ ਪਾਰਟੀ ਵੱਲੋੋਂ ਮੌੌਕਾ ’ਤੇ ਟਿੰਕੁੂ ਕੁਮਾਰ ਉਕਤ ਦੇ ਠੂਠਿਆਵਾਲੀ ਰੋੋਡ ਤੇ ਘਰ ਵਿੱਚ ਰੇਡ ਕਰਕੇ ਇਨ੍ਹਾਂ ਤਿੰਨਾਂ ਦੋੋਸ਼ੀਆਂ ਨੂੰ ਸਿਲੰਡਰਾਂ ਵਿੱਚੋੋ ਗੈਸ ਕੱਢਦਿਆਂ ਨੂੰ ਮੌੌਕਾ ’ਤੇ ਕਾਬੂ ਕੀਤਾ ਗਿਆ, ਜਿੰਨ੍ਹਾਂ ਪਾਸੋੋਂ ਇੱਕ ਕੈਂਟਰ (ਛੋਟਾ ਹਾਥੀ) ਨੰਬਰੀ ਪੀਬੀ.31ਪੀ-0558 ਸਮੇਤ 43 ਗੈਸ ਸਿਲੰਡਰ (40 ਭਰੇ ਹੋੋਏ+3 ਖਾਲੀ ਸਿਲੰਡਰ) ਅਤੇ ਗੈਸ ਕੱਢਣ ਵਾਲੀ ਪਾਈਪ ਬਰਾਮਦ ਕਰਕੇ ਪੁਲੀਸ ਨੇ ਕਬਜ਼ੇ ਵਿੱਚ ਲਏ ਗਏ ਹਨ।
ਡਾ. ਭਾਰਗਵ ਨੇ ਦੱਸਿਆ ਕਿ ਫੜੇ ਵਿਅਕਤੀਆਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਭਰੇ ਹੋੋਏ ਸਿਲੰਡਰਾਂ ਦੀਆਂ ਸੀਲਾਂ ਲਾਹਕੇ ਛੋਟੀ ਪਾਈਪ ਰਾਹੀਂ ਖਾਲੀ ਸਿਲੰਡਰਾਂ ਵਿੱਚ ਗੈਸ ਭਰ ਲੈਦੇ ਸੀ ਅਤੇ ਦੁਕਾਨਾਂ,ਢਾਬਿਆਂ ਉਤੇ ਲੋੋੜਵੰਦਾਂ ਨੂੰ ਵੇਚਕੇ ਮੋੋਟੀ ਕਮਾਈ ਕਰਦੇ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਸੂਰਵਾਰਾਂ ਨੁੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ,ਜਿਨ੍ਹਾਂ ਪਾਸੋੋਂ ਹੁਣ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਹੋੋਰ ਅਹਿਮ ਸੁਰਾਗ ਹੱਥ ਲੱਗਣ ਦੀ ਸੰਭਾਵਨਾ ਹੈ।
ਫੋਟੋ ਕੈਪਸ਼ਨ: ਮਾਨਸਾ ਪੁਲੀਸ ਨੇ ਘਰੇਲੂ ਗੈਸ ਸਿਲੰਡਰਾਂ ਵਿੱਚ ਹੇਰਾ-ਫੇਰੀ ਕਰਨ ਵਾਲੇ ਗਿਰੋਹ ਦੇ ਮੈਂਬਰ ਕੀਤੇ ਕਾਬੂ।