ਪੁਲੀਸ ਦੇ ਉਪਰਾਲੇ ਨਾਲ ਦੋਨੇ ਧਿਰਾ ਵਿੱਚ ਹੋਇਆ ਸਮਝੋਤਾ
ਭੀਖੀ (ਮਾਨਸਾ), 17 ਸਤੰਬਰ (ਵਿਸ਼ਵ ਵਾਰਤਾ)- ਮਾਨਸਾ ਪੁਲੀਸ ਵੱਲੋਂ ਐਨੇ ਸਮੇਂ ਸਿਰ ਸਿਆਣਪ ਵਾਲੀ ਕਾਰਵਾਈ ਕਰਦਿਆਂ ਨੇੜਲੇ ਪਿੰਡ ਖੀਵਾ ਦਿਆਲੂ ਵਾਲਾ ਵਿਖੇ ਦੇ ਜਿਮੀਦਾਰਾਂ ਵੱਲੋ ਦਲਿਤ ਮਜ਼ਦੂਰਾ ਦਾ ਸਮਾਜਿਕ ਬਾਈਕਾਟ ਕਰਨ ਦੀ ਜੋ ਘਟਨਾਂ ਵਾਪਰੀ ਸੀ ਪ੍ਰਸ਼ਾਸਨ ਦੇ ਦਖਲ ਤੇ ਗ੍ਰਾਮ ਪੰਚਾਇਤ ਅਤੇ ਸੰਬੰਧਤ ਦਲਿਤ ਮਜ਼ਦੂਰ ਯੂਨੀਅਨ ਵਿਚਕਾਰ ਸਮਝੋਤਾ ਹੋਣ ਤੇ ਪਿੰਡ ਵਿੱਚ ਸਾਂਤੀ ਵਾਲਾ ਮਾਹੌਲ ਮੁੜ ਬਰਕਰਾਰ ਹੋਇਆ ਹੈ।
ਭੀਖੀ ਦੇ ਥਾਣਾ ਮੁੱਖੀ ਅਮਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਸਮਝਾਉਣ ਤੇ ਦੋਨੋ ਧਿਰਾ ਦੀ ਆਪਸੀ ਸਹਿਮਤੀ ਨਾਲ ਰਾਜੀਨਾਮਾ ਹੋ ਗਿਆ ਹੈ।ਜਿਕਰਯੋਗ ਹੈ ਕਿ ਇੱਕ ਦੁਰਘਟਨਾਂ ਦੌਰਾਨ ਦਲਿਤ ਪਰਿਵਾਰ ਦੇ ਜ਼ਖਮੀ ਹੋਏ ਬੱਚੇ ਦੇ ਇਲਾਜ਼ ਨੂੰ ਲੈ ਕੇ ਕੁਝ ਜਿਮੀਦਾਰ ਅਤੇ ਮਜ਼ਦੂਰ ਜਥੇਬੰਦੀਆਂ ਵਿੱਚ ਆਪਸੀ ਟਕਰਾਂ ਹੋ ਗਿਆ ਜਿਸ ਦੇ ਚੱਲਦੇ ਗੁਰੂਦੁਆਰਾ ਸਾਹਿਬ ਦੇ ਸਪੀਕਰ ਵਿੱਚ ਅਨਾਊਸਮੈਂਟ ਕਰਵਾ ਕੇ ਮਜ਼ਦੂਰ ਦਲਿਤਾ ਦੇ ਬਾਈਕਾਟ ਦਾ ਐਲਾਨ ਕੀਤਾ ਸੀ ਜਿਸ ਤੇ ਕ੍ਰਾਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਸਖਤ ਐਕਸ਼ਨ ਲੈ ਲਿਆ।ਬਾਈਕਾਟ ਕਰਨ ਵਾਲਿਆਂ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਸੀ ਪ੍ਰੰਤੂ ਅੱਜ ਪ੍ਰਸ਼ਾਸਨ ਨੇ ਸੂਝ-ਬੂਝ ਅਤੇ ਇਤਹਿਆਤ ਤੋਂ ਕੰਮ ਲੈਦੀਆ ਮਾਮਲਾ ਕਾਮਯਾਬੀ ਨਾਲ ਨਜਿੱਠ ਲਿਆ।ਇਸ ਮੌਕੇ ਸ਼ੋਸਲ ਮੀਡੀਏ ਤੇ ਵੀਡੀਓ ਵਾਇਰਲ ਕਰਨ ਵਾਲੇ ਪੰਚ ਬੂਟਾ ਸਿੰਘ ਅਤੇ ਗੁਰੂਦੁਆਰਾ ਸਾਹਿਬ ਦੇ ਮਹੰਤ ਵੱਲੋ ਰਮਦਾਸੀਆ ਪੱਤੀ ਦੀ ਧਰਮਸ਼ਾਲਾ ਵਿਖੇ ਆ ਕੇ ਜਨਤਕ ਮੁਆਫੀ ਮੰਗ ਲਈ।
ਇਸ ਸਮੇ ਐਸ.ਡੀ.ਐਮ ਅਭਿਜੀਤ ਕਪਲਿਸ, ਡੀ.ਐਸ.ਪੀ ਮਾਨਸਾ ਜਤਿੰਦਰਪਾਲ ਗਿੱਲ, ਡੀ.ਐਸ.ਪੀ ਸੰਜੀਵ ਗੋਇਲ ਅਤੇ ਭਾਰੀ ਗਿਣਤੀ ਵਿੱਚ ਸੁਰੱਖਿਆ ਦਸਤੇ ਮੌਜੂਦ ਸਨ, ਜਿੰਨਾਂ ਨੇ ਦੋਹਾਂ ਧਿਰਾਂ ਨੂੰ ਸਮਝਾਉਣ ਤੋਂ ਬਾਅਦ ਮਾਹੌਲ ਸ਼ਾਤ ਕੀਤਾ।
ਉੱਧਰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਲਖਵੀਰ ਸਿੰਘ ਲੋਗੋਵਾਲ, ਮਜ਼ਦੂਰ ਮੁਕਤੀ ਮੋਰਚਾ ਦੇ ਨਿੱਕਾ ਸਿੰਘ ਬਹਾਦਰਪੁਰ ਤੋਂ ਇਲਾਵਾ ਲਿਬਰੇਸ਼ਨ ਦੇ ਨਿਰਮਲ ਸਿੰਘ ਅਤੇ ਅਮਰੀਕ ਸਮਾਓ ਵੀ ਮੌਜੂਦ ਸਨ।