ਚੰਡੀਗੜ, 10 ਸਤੰਬਰ – ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਗੁਰਦਾਸਪੁਰ ਦੇ ਡੀਸੀ ਵਿਚਾਲੇ ਬਹਿਸ ਦਾ ਮਾਮਲਾ ਹਾਲੇ ਠੰਡਾ ਨਹੀਂ ਸੀ ਹੋਇਆ ਕਿ ਹੁਣ ਐੱਸ.ਐੱਸ.ਪੀ ਰੋਪੜ ਦਾ ਮੋਰਿੰਡਾ ਦੇ ਤਹਿਸੀਲਦਾਰ ਨਾਲ ਪੰਗਾ ਪੈ ਗਿਆ ਹੈ।
ਖਬਰ ਹੈ ਕਿ ਬੀਤੇ ਦਿਨੀਂ ਰੋਪੜ ਦੇ ਐੱਸ.ਐੱਸ.ਪੀ ਸਵਪਨ ਸ਼ਰਮਾ ਵਲੋਂ ਮੋਰਿੰਡਾ ਦੇ ਤਹਿਸੀਲਦਾਰ ਅਮਨਦੀਪ ਚਾਵਲਾ ਨਾਲ ਦੁਰਵਿਵਾਰ ਕੀਤਾ ਗਿਆ।
ਇਸ ਦੌਰਾਨ ਪੰਜਾਬ ਰੈਵੀਨਿਊ ਆਫੀਸਰ ਐਸੋਸੀਏਸ਼ਨ ਨੇ ਇਸ ਮਾਮਲੇ ‘ਤੇ ਸਖਤ ਐਕਸ਼ਨ ਲੈਂਦਿਆਂ ਸਵਪਨ ਸ਼ਰਮਾ ਦਾ ਰੋਪੜ ਤੋਂ ਤਬਾਦਲਾ ਕੀਤੇ ਜਾਣ ਮੰਗ ਕੀਤੀ ਗਈ ਹੈ।