ਚੰਦਰਯਾਨ-2 ਦਾ 95% ਮਿਸ਼ਨ ਸਫਲ ਹੋਇਆ : ਇਸਰੋ

33

ਨਵੀਂ ਦਿੱਲੀ, 7 ਸਤੰਬਰ – ਚੰਦਰਯਾਨ-2 ਦਾ ਭਾਵੇਂ ਚੰਦ ਤੋਂ 2.1 ਕਿਲੋਮੀਟਰ ਦੂਰ ਸੰਪਰਕ ਟੁੱਟ ਗਿਆ, ਪਰ ਕਰੋੜਾਂ ਭਾਰਤੀਆਂ ਵਾਂਗ ਇਸਰੋ ਦਾ ਦਿਲ ਹਾਲੇ ਨਹੀਂ ਟੁੱਟਿਆ।

ਇਸਰੋ ਦੇ ਚੇਅਰਮੈਨ ਕੇ. ਸੀਵਾਨ ਨੇ ਕਿਹਾ ਹੈ ਕਿ ਸਾਡਾ ਮਿਸ਼ਨ 95 ਫੀਸਦੀ ਸਫਲ ਹੋ ਗਿਆ ਹੈ। ਦੂਰਦਰਸ਼ਨ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਲੈਂਡਰ ਵਿਕਰਮ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਅਤੇ ਆਰਬਿਟਰ ਨੂੰ ਚੰਦ ਦੇ ਪੰਧ ਵਿਚ ਸਥਾਪਿਤ ਕੀਤਾ ਜਾ ਚੁੱਕਾ ਹੈ ਅਤੇ ਸਫਲ ਤਰੀਕੇ ਨਾਲ ਕੰਮ ਕਰ ਰਿਹਾ ਹੈ।

ਉਹਨਾਂ ਕਿਹਾ ਕਿ ਆਰਬਿਟਰ ਦੁਆਰਾ ਚੰਦਰਮਾ ਤੋਂ ਬੇਹੱਦ ਅਹਿਮ ਜਾਣਕਾਰੀ ਮਿਲੇਗੀ ਅਤੇ ਇਸ ਤੋਂ ਲੈਂਡਰ ਵਿਕਰਮ ਬਾਰੇ ਵੀ ਪਤਾ ਲਾਇਆ ਜਾਵੇਗਾ।