ਅੱਜ ਰਾਤ ਚੰਦ ’ਤੇ ਉਤਰੇਗਾ ਚੰਦਰਯਾਨ-2

20

ਨਵੀਂ ਦਿੱਲੀ, 6 ਸਤੰਬਰ – ਭਾਰਤ ਅੱਜ ਰਾਤ ਇਤਿਹਾਸ ਰਚਣ ਜਾ ਰਿਹਾ ਹੈ। ਇਸਰੋ ਵਲੋਂ ਬੀਤੀ 22 ਜੁਲਾਈ ਨੂੰ ਛੱਡੇ ਗਏ ਚੰਦਰਯਾਨ-2 ਦਾ ਲੈਂਡਰ ਵਿਕਰਮ ਅੱਜ ਰਾਤ ਚੰਦ ਉਤੇ ਉਤਰਣ ਜਾ ਰਿਹਾ ਹੈ। ਇਸ ਨੂੰ ਇਸਰੋ ਦੀ ਬਹੁਤ ਵੱਡੀ ਉਪਲਬਧੀ ਕਿਹਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਚੰਦਰਯਾਨ-2 ਦਾ ਲੈਂਡਰ ਵਿਕਰਮ ਅੱਜ ਰਾਤ 1:30 ਵਜੇ ਤੋਂ 2:30 ਵਜੇ ਦੇ ਵਿਚਕਾਰ ਚੰਦ ਉਤੇ ਉਤਰੇਗਾ। ਇਹ ਗੱਲ ਵੀ ਜਿਕਰਯੋਗ ਹੈ ਕਿ ਭਾਰਤ ਤੋਂ ਪਹਿਲਾਂ ਰੂਸ, ਅਮਰੀਕਾ ਅਤੇ ਚੀਨ ਹੀ ਹਾਸਿਲ ਕਰ ਸਕੇ ਹਨ।

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਉਪਲਬਧੀ ਨੂੰ ਦੇਖਣ ਲਈ ਇਸਰੋ ਦੇ ਦਫਤਰ ਵਿਚ ਮੌਜੂਦ ਰਹਿਣਗੇ।