ਚੰਡੀਗੜ੍ਹ, 6 ਸਤੰਬਰ – ਪੰਜਾਬ ਯੂਨਿਵਰਸਿਟੀ ਵਿਚ ਸਟੂਡੈਂਟਸ ਕਾਊਂਸਲ ਚੋਣਾਂ ਸੰਪੰਨ ਹੋ ਗਈਆਂ, ਜਿਹਨਾਂ ਦਾ ਨਤੀਜਾ ਅੱਜ ਸ਼ਾਮ ਨੂੰ ਐਲਾਨਿਆ ਜਾਵੇਗਾ।
ਇਹ ਚੋਣਾਂ 9.30 ਵਜੇ ਤੋਂ ਲੈ ਕੇ 11 ਵਜੇ ਤੱਕ ਸਖਤ ਪ੍ਰਬੰਧਾਂ ਹੇਠ ਹੋਈਆਂ, ਜਿਹਨਾਂ ਪ੍ਰਤੀ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਇਹਨਾਂ ਚੋਣਾਂ ਲਈ ਮੁੱਖ ਮੁਕਾਬਲਾ ਐੱਨ.ਐੱਸ.ਯੂ.ਆਈ, ਐੱਸ.ਐੱਫ.ਐੱਸ ਅਤੇ ਸੋਈ ਦਰਮਿਆਨ ਹੈ।