ਮਾਨਸਾ, 5 ਸਤੰਬਰ (ਵਿਸ਼ਵ ਵਾਰਤਾ)- ਭਾਵੇਂ ਵਿਦਿਅਕ ਖੇਤਰ ਵਿੱਚ ਮਾਨਸਾ ਜ਼ਿਲ੍ਹੇ ਨੂੰ ਅਕਸਰ ਪੰਜਾਬ ਭਰ ਵਿਚੋਂ ਫਾਡੀ ਮੰਨਿਆ ਜਾਂਦਾ ਹੈ, ਪਰ ਇਸ ਵਾਰ ਅਧਿਆਪਕ ਦਿਵਸ ਮੌਕੇ ਕੌਮੀ ਪੱਧਰ ’ਤੇ ਐਵਾਰਡ ਹਾਸਲ ਕਰਨ ਵਾਲੇ ਪੰਜਾਬ ਭਰ ’ਚੋਂ ਇੱਕੋ-ਇੱਕ ਅਧਿਆਪਕ ਅਮਰਜੀਤ ਸਿੰਘ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਹਨ, ਜੋ ਸਰਕਾਰੀ ਸੈਕੰਡਰੀ ਸਕੂਲ, ਰੰਘੜਿਆਲ ਵਿਖੇ ਪੜ੍ਹਾਉਂਦੇ ਹਨ।ਉਨ੍ਹਾਂ ਨੂੰ ਇਹ ਐਵਾਰਡ ਸਮਾਰਟ ਸਕੂਲ ਬਣਾਉਣ ਲਈ ਵੱਖ-ਵੱਖ ਪਹਿਲੂਆਂ ’ਤੇ ਕੀਤੀ ਵਿਸ਼ੇਸ ਪਹਿਲ ਕਦਮੀ ਨੂੰ ਲੈਕੇ ਭਾਰਤ ਸਰਕਾਰ ਵੱਲੋਂ ਦਿੱਤਾ ਗਿਆ।
ਉਨ੍ਹਾਂ ਇਸ ਐਵਾਰਡ ਨੂੰ ਆਪਣੇ ਵਿਦਿਆਰਥੀਆਂ ਅਤੇ ਸਾਥੀ ਅਧਿਆਪਕਾਂ ਨੂੰ ਸਮਰਪਿਤ ਕੀਤਾ।
ਅੱਜ ਐਵਾਰਡ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਪ੍ਰਸਾਰ ਭਾਰਤੀ ਦੇ ਮਾਨਸਾ ਸਥਿਤ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਧਿਆਪਕਾਂ ਨੂੰ ਹੁਣ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਹਰ-ਰੋਜ਼ ਹੀ ਅੱਪਡੇਟ ਹੋਣਾ ਪੈਂਦਾ ਹੈ ਅਤੇ ਥੋੜ੍ਹੇ ਸਮੇਂ ਵਿੱਚ ਉਨ੍ਹਾਂ ਨੂੰ ਵੱਧ ਤੋਂ ਵੱਧ ਸਿਖਾਉਣ ਦੀ ਹੁਣ ਮੁੱਖ ਲੋੜ ਬਣ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਵਿਦਿਅਕ ਪਾਰਕ, ਸੁੰਦਰ ਕਲਾਸ ਰੂਮ ਦੇ ਨਾਲ-ਨਾਲ ਸੋਹਣੇ ਖੇਡ ਗਰਾਉਂਡ ਅਤੇ ਖੁੱਲੇ-ਡੁੱਲੇ ਸਕੂਲ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਲਈ ਹੁਣ ਦਾਨੀ ਪੁਰਸ਼ਾਂ, ਗ੍ਰਾਮ ਪੰਚਾਇਤ ਅਤੇ ਆਮ ਲੋਕਾਂ ਦੇ ਸਹਿਯੋਗ ਦਾ ਹੋਣਾ ਜ਼ਰੂਰੀ ਹੋ ਗਿਆ ਹੈ।
ਸੰਗਰੂਰ ਜੇਲ੍ਹ ‘ਚ ਕੈਦੀਆਂ ਵਿਚਾਲੇ ਖੂਨੀ ਝੜਪ, 2 ਦੀ ਮੌਤ
ਸੰਗਰੂਰ ਜੇਲ੍ਹ 'ਚ ਕੈਦੀਆਂ ਵਿਚਾਲੇ ਖੂਨੀ ਝੜਪ, 2 ਦੀ ਮੌਤ ਚੰਡੀਗੜ੍ਹ, 19ਅਪ੍ਰੈਲ(ਵਿਸ਼ਵ ਵਾਰਤਾ)- ਸੰਗਰੂਰ ਜੇਲ੍ਹ ਵਿੱਚ ਕੈਦੀਆਂ ਵਿਚਾਲੇ ਖੂਨੀ ਝੜਪ...