ਸ੍ਰੀ ਫ਼ਤਿਹਗੜ੍ਹ ਸਾਹਿਬ: ਫ਼ਤਿਹਗੜ੍ਹ ਸਾਹਿਬ ਵਿਖੇ ਅਵਾਰਾ ਸਾਨ੍ਹਾਂ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਮੋਟਰਸਾਈਕਲ ਸਵਾਰ ਟਰਾਲੇ ਦੇ ਹੇਠਾਂ ਆ ਗਏ। ਇਸ ਹਾਦਸੇ ਵਿੱਚ 2 ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ 2 ਬੱਚੇ ਜ਼ਖ਼ਮੀ ਹੋ ਗਏ। ਮੌਕੇ ‘ਤੇ ਪਹੁੰਚੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸ਼ੇਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਜ਼ੁਰਗ ਆਪਣੇ 3 ਪੋਤੇ-ਪੋਤਰੀਆਂ ਨਾਲ ਸ੍ਰੀ ਜੋਤੀ ਸਰੂਪ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ। ਮੋਟਰ ਸਾਈਕਲ ਅੱਗੇ ਆ ਕੇ ਅਚਾਨਕ ਆਵਾਰਾ ਸਾਨ੍ਹ ਨੇ ਟੱਕਰ ਮਾਰੀ ਜਿਸ ਕਾਰਨ ਮੋਟਰਸਾਈਕਲ ਉੱਥੇ ਜਾ ਰਹੇ ਟਰਾਲੇ ਥੱਲੇ ਜਾ ਵੜਿਆ। ਇਸ ਦਰਦਨਾਕ ਹਾਦਸੇ ਦੌਰਾਨ ਬਜ਼ੁਰਗ ਅਤੇ ਇਕ ਬੱਚੇ ਦੀ ਮੌਕੇ ਹੋ ਗਈ। 2 ਬੱਚੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।ਮੌਜੂਦ ਲੋਕਾਂ ਨੇ ਇਸ ਹਾਦਸੇ ਪਿੱਛੇ ਪ੍ਰਸ਼ਾਸਨ ਦੀ ਨਲਾਇਕੀ ਦੱਸੀ ਤੇ ਕਿਹਾ ਕਿ ਵਾਰ-ਵਾਰ ਕਹਿਣ ‘ਤੇ ਵੀ ਪ੍ਰਸ਼ਾਸਨ ਦੇ ਅਧਿਕਾਰੀਆ ਨੇ ਕੋਈ ਹੱਲ ਨਹੀਂ ਕੱਢਿਆ। ਉਨ੍ਹਾਂ ਦੱਸਿਆ ਕਿ ਅਵਾਰਾ ਘੁੰਮ ਰਹੇ ਸਾਨ੍ਹਾਂ ਕਾਰਨ ਦਿਨ-ਰਾਤ ਸੜਕਾਂ ਉੱਤੇ ਲੰਘਣਾ ਔਖਾ ਹੋਇਆ ਹੈ।