ਪਤੀ ਦੀ ਲੰਬੀ ਉਮਰ ਲਈ ਔਰਤਾਂ ਕੱਲ੍ਹ ਰੱਖਣਗੀਆਂ ਵਰਤ

321

ਜੈਤੋ, 31 ਅਗਸਤ (ਪਰਾਸ਼ਰ) – ਦੇਸ਼ ਭਰ ਵਿਚ ਧੂਮਧਾਮ ਨਾਲ ਮਨਾਏ ਜਾਣ ਵਾਲੇ ਤਿਉਹਾਰ ਹਰੀਤਾਲਿਕਾ ਤੀਜ ਉਤੇ 1 ਸਤੰਬਰ ਨੂੰ ਵਰਤ ਰੱਖ ਕੇ ਔਰਤਾਂ ਪਤੀ ਦੀ ਲੰਬੀ ਉਮਰ ਦੀ ਕਾਮਨਾਵਾਂ ਕਰਨਗੀਆਂ।

ਸੂਤਰਾਂ ਅਨੁਸਾਰ ਦੇਸ਼ ਵਿਚ ਇਹ ਤਿਉਹਾਰ ਕੇਵਲ ਝਾਰਖੰਡ ਆਦਿ ਸੂਬਿਆਂ ਵਿਚ ਹੀ ਮਨਾਇਆ ਜਾਂਦਾ ਸੀ ਪਰ ਹੁਣ ਇਹ ਵਰਤ ਦੇਸ਼ ਭਰ ਵਿਚ ਮਨਾਇਆ ਜਾਂਦਾ ਹੈ। ਇਹ ਤਿਉਹਾਰ (ਵਰਤ) ਹਰ ਸਾਲ ਭਾਦੋਂ ਮਹੀਨੇ ਦੀ ਸ਼ੁਕਲ ਪੱਖ ਦੀ ਤੀਜ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਔਰਤਾਂ ਭਗਵਾਨ ਸ਼ੰਕਰ ਅਤੇ ਮਾਤਾ ਪਾਰਵਤੀ ਸਮੇਤ ਬਾਲੂ ਦੀ ਵਿਸ਼ੇਸ਼ ਪੂਜਾ ਕਰਦੀਆਂ ਹਨ।

ਸ਼ਾਸਤਰਾਂ ਵਿਚ ਕਿਹਾ ਗਿਆ ਹੈ ਕਿ ਉਕਤ ਵਰਤ ਕਰਨ ਵਾਲੀਆਂ ਔਰਤਾਂ ਮਾਤਾ ਪਾਰਵਤੀ ਦੇ ਸਨਮਾਨ ਸੁੱਖ ਪੂਰਵਕ ਪਤੀ ਰਮਨ ਕਰ ਕੇ ਸ਼ਿਵਲੋਕ ਨੂੰ ਜਾਂਦੀ ਹੈ।