ਅਗਵਾ ਹੋਈ ਪਾਕਿਸਤਾਨੀ ਸਿੱਖ ਲੜਕੀ ਘਰ ਪੁੱਜੀ, ਨਨਕਾਣਾ ਸਾਹਿਬ ਪੁਲਿਸ ਵਲੋਂ 8 ਦੋਸ਼ੀ ਗ੍ਰਿਫਤਾਰ

71

ਇਸਲਾਮਾਬਾਦ, 31 ਅਗਸਤ – ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਖੇ ਬੀਤੇ ਦਿਨੀਂ ਇੱਕ ਸਿੱਖ ਲੜਕੀ, ਜਿਸ ਨੂੰ ਅਗਵਾ ਕਰ ਲਿਆ ਗਿਆ ਸੀ, ਨੂੰ ਉਸ ਦੇ ਘਰ ਪਹੁੰਚਾ ਦਿੱਤਾ ਗਿਆ ਹੈ। ਇਸ ਦੌਰਾਨ ਨਨਕਾਣਾ ਸਾਹਿਬ ਦੀ ਪੁਲਿਸ ਵਲੋਂ 8 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਦੱਸਣਯੋਗ ਹੈ ਕਿ ਪਾਕਿਸਤਾਨ ਹੀ ਨਹੀਂ ਭਾਰਤ ਵਿਚ ਵੀ ਇਸ ਘਟਨਾ ਦਾ ਕਾਫੀ ਵਿਰੋਧ ਹੋਇਆ ਸੀ। ਬੰਦੂਕ ਦੀ ਨੋਕ ਉਤੇ ਇਸ ਲੜਕੀ ਨੂੰ ਅਗਵਾ ਕਰਕੇ ਮੁਸਲਿਮ ਲੜਕੇ ਵਲੋਂ ਧਰਮ ਬਦਲਵਾ ਕੇ ਜਬਰਦਸਤੀ ਨਿਕਾਹ ਕਰਵਾ ਲਿਆ ਗਿਆ ਸੀ।