ਮਾਨਸਾ, 21 ਅਗਸਤ (ਵਿਸ਼ਵ ਵਾਰਤਾ)- ਬੁਢਲਾਡਾ ਸ਼ਹਿਰ ਦੀ ਪੁਰਾਣੀ ਗੈਸ ਏਜੰਸੀ ਦੇ ਪਿਛਲੇ ਪਾਸੇ ਢੇਹਾ ਬਸਤੀ ਵਿੱਚ ਇੱਕ ਘਰ ਦੇ ਨਜ਼ਦੀਕ ਰਹਿੰਦੇ ਇੱਕ ਨੌਜਵਾਨ ਦਾ ਕਤਲ ਕੀਤਾ ਗਿਆ ਹੈ, ਜਿਸ ਵਿੱਚ ਬੁਢਲਾਡਾ ਪੁਲੀਸ ਵੱਲੋਂ ਚਾਰ ਔਰਤਾਂ ਸਮੇਤ ਅੱਠ ਜਾਣਿਆਂ ‘ਤੇ ਕਤਲ ਕਰਨ ਦਾ ਮਾਮਲਾ ਦਰਜ ਕਰਨ ਦੀ ਜਾਣਕਾਰੀ ਮਿਲੀ ਹੈ। ਪੁਲੀਸ ਵੱਲੋਂ ਕਾਤਲਾਂ ਨੂੰ ਛੇਤੀ ਦਬੋਚੇ ਜਾਣ ਦਾ ਦਾਅਵਾ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ ੭ ਵਜੇ ਠੇਕੇਦਾਰ ਮੰਗਾ ਰਾਮ (੩੮) ਪੁੱਤਰ ਚਰਨਾ ਰਾਮ ਦੀ ਪਤਨੀ ਸੀਤਾ ਦੇਵੀ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਘਰ ਦੇ ਬਾਹਰ ਕੁੱਝ ਔਰਤਾਂ ਉਸਦੇ ਸਹੁਰੇ ਪਰਿਵਾਰ ਨੂੰ ਗਾਲੀ-ਗਲੋਚ ਤੇ ਝਗੜਾ ਕਰ ਰਹੀਆਂ ਸਨ, ਜਿਸ ਦੀ ਅਵਾਜ ਸੁਣਦੇ ਉਸਦਾ ਪਤੀ ਠੇਕੇਦਾਰ ਮੰਗਾ ਰਾਮ ਬਾਹਰ ਆਇਆ ਤਾਂ ਝਗੜੇ ਦੌਰਾਨ ਕੁੱਝ ਲੋਕਾਂ ਨੇ ਉਸ ਦੇ ਪਤੀ ‘ਤੇ ਤੇਜ਼ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ, ਜਿਸ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਨੂੰ ਮ੍ਰਿਤਕ ਘੋਸ਼ਿਤ ਕਰਾਰ ਦੇ ਦਿੱਤਾ।
ਐਸ.ਐਚ.ਓ ਸਿਟੀ ਬੁਢਲਾਡਾ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਮੰਗੇ ਦੀ ਪਤਨੀ ਸੀਤਾ ਦੇਵੀ ਦੇ ਬਿਆਨ ਤੇ ਪੂਤੀ,ਨਿੰਮੋ,ਮੂਰਤੀ,ਕੰਮੋ,ਰਿੰਕੂ,ਲਾ
ਇਸ ਘਟਨਾ ਦੀ ਜਿਉਂ ਹੀ ਸੂਚਨਾ ਮਾਨਸਾ ਦੇ ਐਸ.ਐਸ.ਪੀ ਡਾ. ਨਰਿੰਦਰ ਭਾਰਗਵ ਨੂੰ ਮਿਲੀ ਤਾਂ ਤੁਰੰਤ ਮਾਨਸਾ ਦੇ ਐਸ.ਪੀ (ਡੀ) ਅਨਿਲ ਕੁਮਾਰ ਸ਼ਰਮਾਂ ਸਮੇਤ ਹੋਰ ਉਚ ਅਧਿਕਾਰੀਆਂ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ, ਜਿੰਨਾਂ ਨੇ ਇਸ ਬਸਤੀ ਦੀ ਨਾਕਾਬੰਦੀ ਕਰਦਿਆਂ ਇਸ ਕਤਲ ਕਾਂਡ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਾਤਲਾਂ ਨੂੰ ਫੜਨ ਲਈ ਹਰ ਘਰ ਦੀ ਤਲਾਸ਼ੀ ਲਈ ਗਈ ਹੈ।
ਡਾ. ਨਰਿੰਦਰ ਭਾਰਗਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਦੀ ਪਤਨੀ ਦੇ ਕਹਿਣ ‘ਤੇ ਅੱਠ ਜਾਣਿਆਂ ਉਪਰ ਮਾਮਲਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਇਸ ਬਸਤੀ ਸਮੇਤ ਪੂਰੇ ਇਲਾਕੇ ਦੇ ਹਾਲਾਤ ਅਮਨ-ਚੈਨ ਵਾਲੇ ਹਨ।