ਬੁਢਲਾਡਾ, 20 ਅਗਸਤ – ਬੁਢਲਾਡਾ ਦੇ ਪਿੰਡ ਗੁਰਨੇ ਕਲਾਂ ਵਿਚ ਅੱਜ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ, ਜਦੋਂ ਇੱਕ ਨੌਜਵਾਨ ਕਿਸਾਨ ਸਤਿਗੁਰ ਸਿੰਘ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਵਿਧਵਾ ਤੋਂ ਇਲਾਵਾ ਬਜ਼ੁਰਗ ਮਾਂ ਤੇ ਇੱਕ ਮਾਸੂਮ ਬੱਚੀ ਛੱਡ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਕਿਸਾਨ ਜਦ ਖੇਤ ਵਿਚ ਮੋਟਰ ਚਲਾਉਣ ਲੱਗਾ ਤਾਂ ਉਸ ਨੂੰ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ।