ਚੰਡੀਗੜ, 17 ਅਗਸਤ – ਪੰਜਾਬੀ ਨਾਵਲਕਾਰ ਪ੍ਰੋ: ਨਰਿੰਜਨ ਤਸਨੀਮ ਦਾ ਅੱਜ ਦੇਹਾਂਤ ਹੋ ਗਿਆ। ਪਹਿਲੀ ਮਈ 1929 ਨੂੰ ਅੰਮ੍ਰਿਤਸਰ ਚ ਪੈਦਾ ਹੋਏ ਪ੍ਰੋ: ਨਰਿੰਜਨ ਤਸਨੀਮ ਭਾਰਤੀ ਸਾਹਿਤ ਅਕਾਡਮੀ, ਭਾਸ਼ਾ ਵਿਭਾਗ ਦੇ ਸਰਵੋਤਮ ਪੁਰਸਕਾਰ ਵਿਜੇਤਾ ਸਨ।
ਉਹਨਾਂ ਦਾ ਅੰਤਿਮ ਸੰਸਕਾਰ ਕੱਲ੍ਹ ਐਤਵਾਰ ਨੂੰ ਦੁਪਹਿਰ ਇੱਕ ਵਜੇ ਮਾਡਲ ਟਾਉਨ ਐਕਸਟੈਨਸ਼ਨ ਸ਼ਮਸ਼ਾਨਘਾਟ ਲੁਧਿਆਣਾ ਚ ਹੋਵੇਗਾ।
ਇਸ ਦੌਰਾਨ ਗੁਰਭਜਨ ਗਿੱਲ, ਕ. ਕ. ਬਾਵਾ ਅਤੇ ਜਗਤਾਰ ਧੀਮਾਨ ਵਲੋਂ ਪ੍ਰੋ: ਨਰਿੰਜਨ ਤਸਨੀਮ ਦੇ ਅਕਾਲ ਚਲਾਣੇ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।