ਅਬੋਹਰ ਵਿਖੇ ਸੁਨੀਲ ਜਾਖੜ ਦੀ ਕੋਠੀ ਉਤੇ ਹਮਲਾ

203

ਚੰਡੀਗੜ੍ਹ, 16 ਅਗਸਤ – ਅਬੋਹਰ ਵਿਖੇ ਸਥਿਤ ਸੀਨੀਅਰ ਕਾਂਗਰਸੀ ਆਗੂ ਸੁਨੀਲ ਜਾਖੜ ਦੀ ਕੋਠੀ ਉਤੇ ਅੱਜ ਹਮਲਾ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਥੇ ਇਸ ਕੋਠੀ ਉਤੇ ਰੋੜੇ ਅਤੇ ਪੱਥਰ ਮਾਰੇ ਗਏ ਅਤੇ ਅੰਦਰ ਪੈਟਰੋਲ ਵੀ ਸੁਟਿਆ ਗਿਆ।

ਇਸ ਦੌਰਾਨ ਇਸ ਮਾਮਲੇ ਵਿਚ ਪੁਲਿਸ ਵਲੋਂ ਆਮ ਆਦਮੀ ਪਾਰਟੀ ਦੇ ਆਗੂ ਰਮੇਸ਼ ਸੋਨੀ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।