ਨਵੀਂ ਦਿੱਲੀ, 14 ਅਗਸਤ – ਦੇਸ਼ ਦੇ ਦੱਖਣੀ ਸੂਬਿਆਂ ਕੇਰਲ ਤੇ ਕਰਨਾਟਕ ਵਿਚ ਹੜ੍ਹ ਨੇ ਬੀਤੇ ਦਿਨਾਂ ਦੌਰਾਨ ਭਾਰੀ ਤਬਾਹੀ ਮਚਾਈ ਹੈ। ਇਸ ਦੌਰਾਨ ਇਥੇ ਹਾਲਾਤ ਵਿਚ ਸੁਧਾਰ ਹੋ ਰਿਹਾ ਹੈ। ਜਦਕਿ ਬਚਾਅ ਤੇ ਰਾਹਤ ਕਾਰਜ ਜਾਰੀ ਹਨ।
ਕਰਨਾਟਕ ਵਿਚ ਕਈ ਲੋਕਾਂ ਦੇ ਘਰਾਂ ਅੰਦਰ ਪਾਣੀ ਦਾਖਲ ਹੋ ਗਿਆ ਹੈ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਉਤੇ ਪਹੁੰਚਾਇਆ ਜਾ ਰਿਹਾ ਹੈ। ਇਸ ਦੌਰਾਨ ਬਚਾਅ ਤੇ ਰਾਹਤ ਟੀਮਾਂ ਨੇ ਕਈ ਲੋਕਾਂ ਦੀ ਜਾਨ ਬਚਾਈ ਹੈ।