ਰਵਿਦਾਸ ਮੰਦਿਰ ਦਾ ਦੁਬਾਰਾ ਨਿਰਮਾਣ ਕਰਵਾਏ ਕੇਂਦਰ ਸਰਕਾਰ : ਕੈਂਥ

11

ਪਟਿਆਲਾ/ ਚੰਡੀਗੜ੍ਹ, 13,ਅਗਸਤ-ਅੱਜ ਪੰਜਾਬ, ਭਾਰਤ ਬੰਦ ਦੇ ਸੱਦੇ ਉੱਤੇ ਸਮਾਜਿਕ ਅਤੇ ਧਾਰਮਿਕ ਜੱਥੇਬੰਦੀਆਂ ਨੇ ਕੇਂਦਰ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਅਤੇ ਬੰਦ ਕਰਨ ਲਈ ਸਾਝੇ ਤੌਰ ਉੱਤੇ ਆਪੋ ਆਪਣੀ  ਸੰਗਠਨਾਂ ਰਾਂਹੀ ਸਮੂਹਿਕ ਰੂਪ ਵਿੱਚ ਸਮੂਲੀਅਤ ਕੀਤੀ ਅਤੇ ਬੱਸ ਸਟੈਂਡ ਪਟਿਆਲਾ ਵਿਖੇ ਰੋਸ ਪ੍ਰਦਰਸ਼ਨ ਨੂੰ ਸੰਬੋਧਿਤ ਕਰਦਿਆਂ ਗੈਰ ਸਿਆਸੀ ਜੱਥੇਬੰਦੀ ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ  ਨੇ ਕਿਹਾ ਕਿ ਗੁਰੂ ਰਵਿਦਾਸ ਜੀ ਪ੍ਰਾਚੀਨ ਤੁਗਲਕਾਬਾਦ ਵਾਲੇ ਮੰਦਿਰ/ਗੁਰ ਦੁਆਰਾ ਇਤਿਹਾਸਕ ਸਥਾਨਾਂ ਨੂੰ ਤਹਿਸ ਨਹਿਸਕਰਨ ਲਈ ਕਾਨੂੰਨੀ ਪੇਚੀਦਗੀਆਂ ਦਾ ਸਹਾਰਾ ਲੈ ਕੇ  ਦਿੱਲੀ ਵਿਕਾਸ ਅਥਾਰਿਟੀ (ਡੀ ਡੀ ਏ) ਤੇ ਸ਼ਹਿਰੀ ਵਿਕਾਸ ਵਿਭਾਗ ਕੇਂਦਰ ਅਤੇ  ਸੁਪਰੀਮ ਕੋਰਟਆਫ ਇੰਡੀਆ ਰਾਹੀਂ ਤੁਗਲਕਾਬਾਦ ਸਥਿਤ ਪ੍ਰਾਚੀਨ ਇਤਿਹਾਸਕ ਮੰਦਿਰ/ ਗੁਰੂ ਦੁਆਰਾ ਨੂੰ 10 ਅਗਸਤ 2019 ਵਹਿਸ਼ੀ ਤਰੀਕੇ ਨਾਲ਼ ਢਹਿ ਢੇਰੀਕਰਕੇ ਖਤਮ ਕਰ ਦਿੱਤਾ ਗਿਆ ਹੈ। ਗੁਰੂ ਰਵਿਦਾਸ ਜੀ ਨੇ ਯਾਤਰਾ ਸਮੇਂ  15ਵੀ ਸਦੀ ਸਮਰਾਟ ਸਿਕੰਦਰ ਲੋਧੀ ਦੇ ਰਾਜ ਸਮੇਂ ਤੁਗਲਕਾਬਾਦ ਦਿੱਲੀ ਵਿਖੇਆ ਕੇ ਸਤਸੰਗ ਕੀਤਾ ਅਤੇ ਸ਼ਬਦਾਂ ਦਾ ਉਚਾਰਨ ਕੀਤਾ, ਗੁਰੂ ਦਾ ਟੀਚਾ ਮਨੁੱਖੀ ਸਾਂਝ ਨੂੰ ਮਜ਼ਬੂਤ ਕਰਨਾ ਅਤੇ ਵੱਖ ਵੱਖ ਥਾਵਾਂ ਤੇ ਸੇਧ ਅਤੇ ਮਾਰਗਦਰਸ਼ਨ ਦਾ ਸੰਦੇਸ਼ ਦਿੱਤੇ, ਸ੍ਰ ਕੈਂਥ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਮਹਾਰਾਜ ਨੇ 14ਵੀ ਸਦੀ ਤੋਂ  ਕਰਮ ਕਾਂਡ,ਅੰਧ ਵਿਸ਼ਵਾਸ,ਉਚਨੀਚ,ਗੈਰ ਬਰਾਬਰੀ, ਅਪਮਾਨ, ਜਾਤਪਾਤੀ ਨਫ਼ਰਤ ਅਤੇ ਹੋਰਨਾਂ ਅਨੇਕਾਂ ਕੁਰੀਤੀਆਂ ਨੂੰ ਖਤਮ  ਕਰਨ ਲਈ ਯਾਤਰਾਵਾਂ ਕੀਤੀਆਂ ਸਨ ।    ਉਹਨਾਂ ਦੱਸਿਆ ਕਿ ਇੱਕ ਪਾਸੇ ਸੁਪਰੀਮ ਕੋਰਟ ਨੇ ਰਾਮ ਜਨਮ ਭੂਮੀ ਬਾਬਰੀ ਮਜਿਸਦ ਵਿਵਾਦ ਨੂੰ ਹੱਲ ਕਰਨ ਲਈ ਸੁਣਵਾਈ ਸ਼ੁਰੂਆਤ ਕੀਤੀ, ਉਸੇ ਸੁਪਰੀਮ ਕੋਰਟ ਆਫ ਇੰਡੀਆ ਨੇ ਭਾਰਤ ਸਰਕਾਰ ਦੁਆਰਾ ਸੁਪਰੀਮ ਕੋਰਟ ਰਾਹੀਂ ਤੁਗਲਕਾਬਾਦ ਸਥਿਤ ਗੁਰੂ ਰਵਿਦਾਸ ਜੀ ਦਾ ਇਤਿਹਾਸਕ ਗੁਰਦੁਆਰਾ ਨੂੰ ਬੇਰਹਿਮੀ ਨਾਲ ਤਬਾਹ ਕਰਨ ਦਾ ਆਦੇਸ਼ ਦਿੱਤਾ ਗਿਆ ਅਤੇ ਸਾਰੀ ਜ਼ਮੀਨ ਜੋ ਸਮਰਾਟ ਸਿਕੰਦਰ ਲੋਧੀ ਨੇ ਦਿੱਤੀ ਉਸ ਨੂੰ ਡੀ ਡੀ ਏ ਦਾ ਜਬਰਦਸਤੀ ਕਬਜ਼ਾ ਕਰਵਾ ਦਿੱਤਾ ਗਿਆ ਹੈ । ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦਿੱਲੀ ਦੇ ਪ੍ਰਸ਼ਾਸਨ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦਾ ਹੈ। ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਡੀ ਡੀ ਏ ਨਿਯਮਾਂ ਵਿੱਚ ਬਦਲਾਅ ਕਰਕੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ,ਪ੍ਰਾਚੀਨ ਇਤਿਹਾਸਕ ਥਾਵਾਂ ਨੂੰ ਵਾਪਿਸ ਕਰਵਾਉਣ ਲਈ ਕਾਨੂੰਨੀ ਚਾਰਾਜੋਈ ਕੀਤੀ ਜਾਵੇ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਗੁੱਸੇ ਦੀ ਲਹਿਰ ਬਹੁਤ ਜ਼ਿਆਦਾ ਪ੍ਰੰਚਡ ਹੋ ਰਹੀ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਤੁਗਲਕਾਬਾਦ ਵਾਲੇ ਮੰਦਿਰ/ਗੁਰ ਦੁਆਰਾ ਦੀ ਉਸਾਰੀ ਲਈ ਕੇਂਦਰ ਸਰਕਾਰ ਸਹਿਮਤ ਨਹੀਂ ਹੋ ਜਾਦੀ ਉਦੋਂ ਤੱਕ ਇਸ ਤਰੀਕੇ ਨਾਲ ਸ਼ਾਤਮਈ ਰੋਸ ਪ੍ਰਦਰਸ਼ਨ ਨੂੰ ਜਾਰੀ ਰੱਖਿਆ ਜਾਵੇਗਾ । ਸ੍ਰ ਕੈਂਥ ਨੇ ਕਿਹਾ ਕਿ 21 ਅਗਸਤ ਨੂੰ  ਸੈਂਕੜੇ ਜੱਥੇਬੰਦੀਆਂ ਨੇ ਕੇਂਦਰ ਸਰਕਾਰ ਦੇ ਖਿਲਾਫ਼ ਨਵੀਂ ਦਿੱਲੀ ਦੇ ਜੰਤਰ ਮੰਤਰ ਵਿਖੇ ਉਤੇ ਵਿਸ਼ਾਲ ਰੋਸ ਪ੍ਰਦਰਸ਼ਨ ਅਤੇ ਰੈਲੀ ਕੀਤੀ ਜਾਵੇਗੀ। ਅਸੀਂ ਦੂਸਰਿਆਂ ਲਈ ਬਹੁਤ ਕੁਰਬਾਨੀਆਂ ਕੀਤੀਆਂ ਹੁਣ ਆਪਣੀ ਕੌਮ ਲਈ ਅੱਗੇ ਵਧੀਆ ,ਕੌਮ ਦੀ ਆਣ ਬਾਣ ਸ਼ਾਨ ਨੂੰ ਕਾਇਮ ਰੱਖਣ ਦਾ ਪ੍ਰਣ ਕਰੀਏ।

ਸ੍ਰ ਕੈਂਥ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦੇ ਤੁਗਲਕਾਬਾਦ ਦਿੱਲੀ ਪ੍ਰਾਚੀਨ ਇਤਿਹਾਸਕ ਸਥਾਪਤ ਸਥਾਨਾਂ ਨੂੰ ਤਬਾਹ ਕਰਨ ਤੇ ਪੰਜਾਬ ਦੇ ਐਸਸੀ ਭਾਈਚਾਰੇ ਵਿੱਚ ਗੁੱਸੇ ਦੀ ਲਹਿਰ ਹੈ। ਅਸੀਂ ਮੰਗ ਕਰਦੇ ਹਾਂ ਕਿ ਮੰਦਰ ਸਰਕਾਰ ਦਾ ਦੁਬਾਰਾ ਨਿਰਮਾਣ ਕਰਵਾਇਆ ਜਾਵੇ ਅਤੇ ਉਨ੍ਹਾਂ ਨੂੰ ਇਸ ਭਿਆਨਕ ਗਲਤੀ ਲਈ ਭਾਈਚਾਰੇ ਤੋਂ ਮੁਆਫੀ ਮੰਗਣੀ ਚਾਹੀਦੀ ਹੈ।