ਬਕਰੀਦ ਮੌਕੇ ਸਰਹੱਦ ‘ਤੇ ਭਾਰਤ ਤੇ ਪਾਕਿ ਦੇ ਸੈਨਿਕਾਂ ਵਿਚਾਲੇ ਨਹੀਂ ਹੋਇਆ ਮਠਿਆਈਆਂ ਦਾ ਆਦਾਨ-ਪ੍ਰਦਾਨ

32

ਅਟਾਰੀ, 12 ਅਗਸਤ – ਅੱਜ ਬਕਰੀਦ ਮੌਕੇ ਵਾਹਘਾ ਸਰਹੱਦ ਉਤੇ ਭਾਰਤ ਤੇ ਪਾਕਿਸਤਾਨ ਦੇ ਸੈਨਿਕਾਂ ਵਿਚਾਲੇ ਮਠਿਆਈਆਂ ਦਾ ਆਦਾਨ-ਪ੍ਰਦਾਨ ਨਹੀਂ ਕੀਤਾ ਗਿਆ। ਦੱਸਣਯੋਗ ਹੈ ਕਿ ਭਾਰਤ ਵਲੋਂ ਕਸ਼ਮੀਰ ਵਿਚੋਂ ਧਾਰਾ 370 ਖਤਮ ਕਰਨ ਤੋਂ ਬਾਅਦ ਪਾਕਿਸਤਾਨ ਵਲੋਂ ਤਰਾਂ-ਤਰਾਂ ਦੇ ਹਥਕੰਡੇ ਅਪਣਾਏ ਜਾ ਰਹੇ ਹਨ, ਜਿਸ ਤੋਂ ਬਾਅਦ ਦੋਨਾਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਫਿਕ ਪੈ ਗਈ ਹੈ।

ਇਸ ਤੋਂ ਪਹਿਲਾਂ ਦੋਨਾਂ ਦੇਸ਼ਾਂ ਦੇ ਸੈਨਿਕਾਂ ਵਲੋਂ ਵਾਹਘਾ ਸਰਹੱਦ ਉਤੇ ਵੱਖ-ਵੱਖ ਤਿਉਹਾਰਾਂ ਮੌਕੇ ਮਠਿਆਈਆਂ ਦਾ ਆਦਾਨ ਪ੍ਰਦਾਨ ਹੁੰਦਾ ਰਿਹਾ ਹੈ।