ਅੱਜ ਰਾਤ ‘ਮੈਨ ਵਰਸਜ਼ ਵਾਈਲਡ’ ਵਿਚ ਨਜ਼ਰ ਆਉਣਗੇ ਪ੍ਰਧਾਨ ਮੰਤਰੀ ਮੋਦੀ

21

ਨਵੀਂ ਦਿੱਲੀ, 12 ਅਗਸਤ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਤ ਡਿਸਕਵਰੀ ਚੈਨਲ ਦੇ ਮੈਨ ਵਰਸਜ਼ ਵਾਈਲਡ ਪ੍ਰੋਗਰਾਮ ਵਿਚ ਨਜਰ ਆਉਣਗੇ।

ਇਹ ਪ੍ਰੋਗਰਾਮ ਆਉਣ ਵਾਲੀ 12 ਅਗਸਤ ਨੂੰ ਰਾਤ 9 ਵਜੇ ਪ੍ਰਸਾਰਿਤ ਕੀਤਾ ਜਾਵੇਗਾ, ਜਿਸ ਵਿਚ ਸ਼੍ਰੀ ਨਰਿੰਦਰ ਮੋਦੀ ਇਸ ਪ੍ਰੋਗਰਾਮ ਦੇ ਹੋਸਟ ਬੀਅਰ ਗ੍ਰਿਲਸ ਦੇ ਨਾਲ ਬੇਹੱਦ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰਦੇ ਹੋਏ ਨਜ਼ਰ ਆਉਣਗੇ। ਇਸ ਪ੍ਰੋਗਰਾਮ ਨੂੰ ਦੁਨੀਆ ਭਰ ਦੇ 180 ਦੇਸ਼ਾਂ ਵਿਚ ਦਿਖਾਇਆ ਜਾਵੇਗਾ।

ਇਸ ਸਬੰਧੀ ਬੀਅਰ ਵਲੋਂ ਸ਼੍ਰੀ ਮੋਦੀ ਨਾਲ ਟਵਿੱਟਰ ਉਤੇ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਹੈ, ਜਿਸ ਵਿਚ ਦੋਵੇਂ ਉੱਤਰਾਖੰਡ ਵਿਖੇ ਜੰਗਲ ਵਿਚ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰਦੇ ਹੋਏ ਨਜਰ ਆ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰੋਗਰਾਮ ਦਾ ਮਕਸਦ ਜੰਗਲੀ ਜੀਵਾਂ ਦੀ ਰੱਖਿਆ ਤੇ ਮੌਸਮੀ ਬਦਲਾਵਾਂ ਬਾਰੇ ਜਾਗ੍ਰਿਤੀ ਪੈਦਾ ਕਰਨਾ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੀ ਇਸ ਪ੍ਰੋਗਰਾਮ ਵਿਚ ਨਜਰ ਆ ਚੁੱਕੇ ਹਨ।