ਕਸ਼ਮੀਰ ਮਾਮਲੇ ਉਤੇ ਭਾਰਤ ਨੂੰ ਮਿਲਿਆ ਰੂਸ ਦਾ ਸਮਰਥਨ

27

ਨਵੀਂ ਦਿੱਲੀ, 9 ਅਗਸਤ – ਰੂਸ ਨੇ ਪਾਕਿਸਤਾਨ ਨੂੰ ਕਰਾਰਾ ਝਟਕਾ ਦਿੰਦਿਆਂ ਕਸ਼ਮੀਰ ਮਾਮਲੇ ਉਤੇ ਭਾਰਤ ਦੇ ਫੈਸਲੇ ਦਾ ਸਮਰਥਨ ਕੀਤਾ ਹੈ। ਰੂਸ ਨੇ ਕਿਹਾ ਹੈ ਕਿ ਭਾਰਤ ਨੇ ਕਸ਼ਮੀਰ ਬਾਰੇ ਜੋ ਵੀ ਫੈਸਲਾ ਲਿਆ ਹੈ ਉਹ ਭਾਰਤ ਦੇ ਸੰਵਿਧਾਨ ਦੇ ਦਾਇਰੇ ਵਿਚ ਹੈ।

ਦੱਸਣਯੋਗ ਹੈ ਕਿ ਰੂਸ ਤੋਂ ਇਲਾਵਾ ਭਾਰਤ ਦੇ ਪੜੌਸੀ ਦੇਸ਼ਾਂ ਵਲੋਂ ਵੀ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦਾ ਸਮਰਥਨ ਕੀਤਾ ਜਾ ਰਿਹਾ ਹੈ। ਜਦਕਿ ਪਾਕਿਸਤਾਨ ਭਾਰਤ ਦੇ ਇਸ ਫੈਸਲੇ ਤੋਂ ਪੂਰੀ ਤਰਾਂ ਬੌਖਲਾ ਗਿਆ ਹੈ ਤੇ ਉਹ ਹੁਣ ਤਰ੍ਹਾਂ-ਤਰ੍ਹਾਂ ਦੇ ਹਥਕੰਡੇ ਅਪਣਾ ਰਿਹਾ ਹੈ।