66ਵੇਂ ਕੌਮੀ ਫਿਲਮ ਪੁਰਸਕਾਰ : ‘ਅੰਧਾਧੁਨ’ ਐਲਾਨੀ ਗਈ ਸਰਵੋਤਮ ਫਿਲਮ

9

ਨਵੀਂ ਦਿੱਲੀ, 9 ਅਗਸਤ – ਅੱਜ 66ਵੇਂ ਕੌਮੀ ਫਿਲਮ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ, ਜਿਸ ਵਿਚ ‘ਅੰਧਾਧੁਨ’ ਨੂੰ ਸਰਵੋਤਮ ਫਿਲਮ ਦਾ ਪੁਰਸਕਾਰ ਦਿੱਤਾ ਗਿਆ।

ਇਸ ਤੋਂ ਇਲਾਵਾ ਸਰਵੋਤਮ ਅਭਿਨੇਤਾ ਆਯੂਸ਼ਮਾਨ ਖੁਰਾਣਾ ਨੂੰ ਅੰਧਾਧੁਨ ਫਿਲਮ ਲਈ ਅਤੇ ਵਿੱਕੀ ਕੌਸ਼ਲ ਨੂੰ ਉੜੀ ਦਾ ਸਰਜੀਕਲ ਸਟ੍ਰਾਈਕ ਲਈ ਸਾਂਝੇ ਰੂਪ ਵਿਚ ਐਲਾਨਿਆ ਗਿਆ ਹੈ। ਸਰਵੋਤਮ ਅਭਿਨੇਤਰੀ ਦਾ ਖਿਤਾਬ ਮਹਾਂਤੀ ਲਈ ਕੀਰਤੀ ਸੁਰੇਸ਼ ਨੂੰ ਦਿੱਤਾ ਗਿਆ ਹੈ।