ਚੰਡੀਗੜ•, 8 ਅਗਸਤ- ਜੇਲ• ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਜੇਲ•ਾਂ ਦੀ ਸਹੀਂ ਸਮੇਂ ‘ਤੇ ਨਿਗਰਾਨੀ ਲਈ ਨਵੀਂ ਤਕਨੀਕਾਂ ਨੂੰ ਅਪਣਾਉਂਦਿਆਂ ਸੈਂਸਰ ਤੇ ਅਲਾਰਮਿੰਗ ਸਿਸਟਮ ਦੇ ਨਾਲ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਅੱਪਗ੍ਰੇਡ ਕੀਤਾ ਜਾਵੇ। ਇਹ ਗੱਲ ਉਨ•ਾਂ ਅੱਜ ਇਥੇ ਸੂਬੇ ਦੀਆਂ ਜੇਲ•ਾਂ ਦੀ ਸੁਰੱਖਿਆ ਲਈ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਜਾਰੀ ਪ੍ਰੈਸ ਬਿਆਨ ਵਿੱਚ ਕਹੀ।
ਸ. ਰੰਧਾਵਾ ਨੇ ਕਿਹਾ ਕਿ ਜੇਲ•ਾਂ ਦੀ ਅੰਦਰੂਨੀ ਤੇ ਬਾਹਰੀ ਸੁਰੱਖਿਆ ਲਈ ਨਵੀਆਂ ਤਕਨੀਕਾਂ ਨੂੰ ਅਪਣਾਇਆ ਜਾਵੇ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਦੇ ਵਾਪਰਨ ਤੋਂ ਬਚਿਆ ਜਾ ਸਕੇ। ਮੀਟਿੰਗ ਦੌਰਾਨ ਜੇਲ• ਵਿਭਾਗ ਵੱਲੋਂ ਉਤਰ ਪ੍ਰਦੇਸ਼ ਦੀਆਂ 70 ਜੇਲ•ਾਂ ਦੀ ਸੁਰੱਖਿਆ ਲਈ ਇਕ ਪ੍ਰਾਈਵੇਟ ਫਰਮ ਵੱਲੋਂ ਅਪਣਾਈ ਗਈ ਵਿਧੀ ਦੀ ਪੇਸ਼ਕਾਰੀ ਵੀ ਜੇਲ• ਮੰਤਰੀ ਨੂੰ ਦਿਖਾਈ ਗਈ। ਇਸ ਵਿੱਚ ਦਿਖਾਇਆ ਗਿਆ ਕਿ ਜੇਲ•ਾਂ ਵਿੱਚ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਗਲਤ ਅਨਸਰਾਂ ਵੱਲੋਂ ਕਿਸੇ ਵੀ ਘਟਨਾ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਕੀਤੀ ਜਾਂਦੀ ਤਿਆਰੀ ਉਪਰ ਨਜ਼ਰ ਰੱਖਦਿਆਂ ਜੇਲ• ਵਿਭਾਗ ਪਹਿਲਾਂ ਹੀ ਚੌਕਸ ਹੋ ਸਕਦਾ ਹੈ। ਇਨਫਰਾਰੈਡ ਰੇਡੀਏਸ਼ਨ ਦੇ ਆਧਾਰ ‘ਤੇ ਬਣੇ ਇਸ ਸਿਸਟਮ ਰਾਹੀਂ ਕੈਦੀਆਂ ਦੀਆਂ ਫਿਜ਼ੀਕਲ ਗਤੀਵਿਧੀਆਂ ਰਾਹੀਂ ਪਹਿਲਾ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਕੋਈ ਹਿੰਸਕ ਕਾਰਵਾਈ ਕਰਨ ਜਾ ਰਹੇ ਹਨ ਜੋ ਕਿ ਚੌਕਸੀ ਦੇ ਲਿਹਾਜ਼ ਨਾਲ ਬਹੁਤ ਵਧੀਆ ਤਕਨੀਕ ਹੈ।
ਸ. ਰੰਧਾਵਾ ਨੇ ਅਧਿਕਾਰੀਆਂ ਨੂੰ ਕਿਹਾ ਕਿ ਜੇਲ• ਵਿਭਾਗ ਤੇ ਪੰਜਾਬ ਪੁਲਿਸ ਵੱਲੋਂ ਆਪਸੀ ਬਿਹਤਰ ਤਾਲਮੇਲ ਨਾਲ ਜੇਲ•ਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਜੇਲ•ਾਂ ਵਿੱਚ ਮੁਲਾਕਾਤ ਵਾਲੀ ਥਾਂ ਦੀ ਸੁਰੱਖਿਆ ਪੰਜਾਬ ਪੁਲਿਸ ਵੱਲੋਂ ਕੀਤੀ ਜਾਵੇਗੀ ਜਦੋਂ ਕਿ ਅੰਦਰੂਨੀ ਬੈਰਕਾਂ ਅਤੇ ਜੇਲ•ਾਂ ਦੀ ਅੰਦਰੂਨੀ ਦੀਵਾਰਾਂ ‘ਤੇ ਸੁਰੱਖਿਆ ਜੇਲ• ਵਿਭਾਗ ਪ੍ਰਸ਼ਾਸਨ ਵੱਲੋਂ ਰੱਖੀ ਜਾਵੇਗੀ। ਸ. ਰੰਧਾਵਾ ਨੇ ਇਹ ਵੀ ਕਿਹਾ ਕਿ ਜੇਲ•ਾਂ ਨੂੰ ਸਾਫ ਸੁਥਰਾ ਰੱਖਣ ਦੇ ਨਾਲ ਹਰਿਆ ਭਰਿਆ ਵੀ ਬਣਾਇਆ ਜਾਵੇ। ਜੇਲ•ਾਂ ਅੰਦਰ ਫਲਦਾਰ ਬੂਟੇ ਲਾਏ ਜਾਣ ਅਤੇ ਇਨ•ਾਂ ਦੀ ਸਾਂਭ ਸੰਭਾਲ ਵੀ ਕੈਦੀਆਂ ਵੱਲੋਂ ਕੀਤੀ ਜਾਵੇ।
ਮੀਟਿੰਗ ਵਿੱਚ ਜੇਲ• ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਕਿਰਪਾ ਸ਼ੰਕਰ ਸਰੋਜ, ਏ.ਡੀ.ਜੀ.ਪੀ. ਸ੍ਰੀ ਕੁਲਦੀਪ ਸਿੰਘ ਤੇ ਆਈ.ਜੀ. ਸ੍ਰੀ ਆਰ.ਕੇ.ਅਰੋੜਾ ਅਤੇ ਇੰਟੈਲੀਜੈਂਸ ਬਿਊਰੋ ਦੇ ਜੁਆਇੰਟ ਡਾਇਰੈਕਟਰ ਡਾ.ਮਨਮੋਹਨ ਵੀ ਹਾਜ਼ਰ ਸਨ।
ਭਾਜਪਾ ਨੂੰ ਲੱਗਿਆ ਵੱਡਾ ਝਟਕਾ
ਭਾਜਪਾ ਨੂੰ ਲੱਗਿਆ ਵੱਡਾ ਝਟਕਾ ਰੋਬਿਨ ਸਾਂਪਲਾ ਹੋਏ ‘ਆਪ’ 'ਚ ਸ਼ਾਮਿਲ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸਵਾਗਤ ...