ਨਵੀਂ ਦਿੱਲੀ, 6 ਅਗਸਤ – ਲੋਕ ਸਭਾ ਨੇ ਵੀ ਅੱਜ ਜੰਮੂ ਕਸ਼ਮੀਰ ਵਿਚ ਧਾਰਾ 370 ਖਤਮ ਕਰਨ ਉਤੇ ਮੋਹਰ ਲਾ ਦਿੱਤੀ ਹੈ। ਪਾਰਲੀਮੈਂਟ ਵਿਚ ਇਸ ਦੇ ਹੱਕ ਵਿਚ 366 ਅਤੇ ਵਿਰੋਧ ਵਿਚ 66 ਵੋਟਾਂ ਪਈਆਂ। ਇਸ ਤੋਂ ਪਹਿਲਾਂ ਰਾਜ ਸਭਾ ਵਿਚ ਪਹਿਲਾਂ ਹੀ ਧਾਰਾ 370 ਖਤਮ ਕਰਨ ਉਤੇ ਮੋਹਰ ਲਾ ਦਿੱਤੀ ਗਈ ਹੈ।
ਇਸ ਦੌਰਾਨ ਜੰਮੂ ਕਸ਼ਮੀਰ ਹੁਣ 2 ਹਿਸਿਆਂ ਵਿਚ ਵੰਡ ਜਾਵੇਗਾ। ਇਥੇ ਜੰਮੂ ਕਸ਼ਮੀਰ ਅਤੇ ਲੱਦਾਖ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਹੋਣਗੇ।