ਚੰਡੀਗੜ੍ਹ, 6 ਅਗਸਤ – ਜਗਰਾਓ ਤੋਂ ‘ਆਪ’ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਵੱਲੋਂ ਨਗਰ ਕੌਂਸਲ ਜਗਰਾਓ ਦੇ ਹਿੱਸੇ ਆਉਂਦੀ ਰਾਏਕੋਟ ਰੋਡ ਦੀ ਵਾਰ-ਵਾਰ ਮੁਰੰਮਤ ‘ਤੇ ਹੋਏ ਖ਼ਰਚ ਬਾਰੇ ਸਵਾਲ ‘ਤੇ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਨੇ ਜਿੱਥੇ 2016 ਤੋਂ 2019 ਤੱਕ ਇਸ ‘ਤੇ 64.09 ਲੱਖ ਦਾ ਖ਼ਰਚ ਦੱਸਿਆ, ਉੱਥੇ ਇਸ ਦੇ ਬਾਕੀ ਰਹਿੰਦੇ ਹਿੱਸੇ ਨੂੰ 15 ਨਵੰਬਰ 2019 ਤੱਕ ਬਣਾਉਣ ਦਾ ਭਰੋਸਾ ਦਿੱਤਾ। ਪੂਰਕ ਸਵਾਲ ‘ਚ ਜਦੋਂ ਬੀਬੀ ਮਾਣੂੰਕੇ ਨੇ ਦੱਸਿਆ ਕਿ ਇਸ ਛੋਟੇ ਜਿਹੇ ਟੋਟੇ ‘ਤੇ ਹੁਣ ਤੱਕ 1.12 ਕਰੋੜ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ ਤਾਂ ਮੰਤਰੀ ਨੇ ਇਸ ਬਾਰੇ ਜਾਂਚ ਕਰਨ ਦਾ ਭਰੋਸਾ ਦਿੱਤਾ।
-ਝੋਨੇ ਦੇ ਗੇੜ ‘ਚੋਂ ਕੱਢਣ ਲਈ ਬਿਹਤਰ ਬਦਲ ਦੇਵੇ ਸਰਕਾਰ-ਸੰਧਵਾਂ
ਕੋਟਕਪੂਰਾ ਤੋਂ ‘ਆਪ’ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਵੱਲੋਂ ਝੋਨੇ ਦੀ ਲਵਾਈ ਦੀ ਤਾਰੀਖ਼ ਨੂੰ ਅਗਾਉਂ ਕਰਨ ਦੇ ਮੱਦੇਨਜ਼ਰ ਕਿਸਾਨਾਂ ਨੂੰ ਪਹਿਲੀ ਜੂਨ ਤੋਂ ਪੂਰੀ ਬਿਜਲੀ ਸਪਲਾਈ ਦੇਣ ਦੀ ਤਜਵੀਜ਼ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਣੀ ਦੇ ਗੰਭੀਰ ਸੰਕਟ ਦਾ ਹਵਾਲਾ ਦਿੰਦੇ ਹੋਏ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਪੂਰਕ ਸਵਾਲ ‘ਚ ਸੰਧਵਾਂ ਨੇ ਕਿਹਾ ਕਿ ਪਾਣੀ ਦੇ ਸੰਕਟ ਲਈ ਝੋਨੇ ਦੀ ਫ਼ਸਲ ਮੁੱਖ ਕਾਰਨ ਹੈ, ਇਸ ਲਈ ਜੇਕਰ ਬਿਜਲੀ ਨਹੀਂ ਦੇਣੀ ਤਾਂ ਕਿਸਾਨਾਂ ਨੂੰ ਝੋਨੇ ਦੇ ਗੇੜ ‘ਚ ਕੱਢਣ ਲਈ ਬਦਲਵੀਂ ਫ਼ਸਲ ਦਾ ਕੀ ਬਿਹਤਰ ਬਦਲ ਦਿੱਤਾ ਜਾ ਰਿਹਾ ਹੈ? ਕੀ ਫ਼ੰਡ ਜੁਟਾਏ ਜਾ ਰਹੇ ਹਨ ਅਤੇ ਕੀ ਅਧਿਐਨ ਕਰਵਾਇਆ ਜਾ ਰਿਹਾ ਹੈ? ਮੁੱਖ ਮੰਤਰੀ ਨੇ ਆਪਣੇ ਜਵਾਬ ‘ਚ ਜਿੱਥੇ ਪਾਣੀ ਸੰਕਟ ਦੇ ਮੁੱਦੇ ‘ਤੇ ਸਰਕਾਰ ਗੰਭੀਰ ਹੈ ਅਤੇ ਛੇਤੀ ਹੀ ਸਰਬਪਾਰਟੀ ਬੈਠਕ ਕਰਵਾਈ ਜਾ ਰਹੀ ਹੈ।
ਹਿੰਮਤ-ਬਿਲਾਸਪੁਰ ਲਿੰਕ ਸੜਕ ਛੇਤੀ ਬਣਾਉਣ ਦਾ ਭਰੋਸਾ
-ਨਿਹਾਲ ਸਿੰਘ ਵਾਲਾ ਤੋਂ ‘ਆਪ’ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਹਿੰਮਤਪੁਰਾ-ਬਿਲਾਸਪੁਰ (ਮੋਗਾ) ਜਾਂਦੀ ਲਿੰਕ ਸੜਕ ਦੀ ਮਾੜੀ ਹਾਲਤ ਬਾਰੇ ਸਵਾਲ ‘ਤੇ ਮੰਤਰੀ ਵਿਜੈ ਸਿੰਗਲਾ ਨੇ ਭਰੋਸਾ ਦਿੱਤਾ ਕਿ 30 ਜੂਨ 2020 ਤੱਕ ਸੜਕ ਬਣਾ ਦਿੱਤੀ ਜਾਵੇਗੀ। ਇਸ ‘ਤੇ ਬਿਲਾਸਪੁਰ ਨੇ ਦੱਸਿਆ ਕਿ ਸੜਕ ‘ਤੇ 5 ਭੱਠੇ ਹਨ ਅਤੇ ਢੋ-ਢੁਆਈ ਬਹੁਤ ਜ਼ਿਆਦਾ ਹੋਣ ਕਰਕੇ ਹਰ ਰੋਜ਼ ਹਾਦਸੇ ਹੁੰਦੇ ਹਨ ਅਤੇ ਕਈ ਮੌਤਾਂ ਵੀ ਹੋ ਚੁੱਕੀਆਂ ਹਨ, ਇਸ ਲਈ ਇਹ ਸੜਕ 15-20 ਦਿਨਾਂ ‘ਚ ਬਣਾਈ ਜਾਵੇ, ਜਿਸ ‘ਤੇ ਮੰਤਰੀ ਨੇ ਜਲਦੀ ਬਣਾਉਣ ਦਾ ਭਰੋਸਾ ਦਿੱਤਾ।
ਮਾਨ ਸਰਕਾਰ ਨੇ ਅਜੇ ਤੱਕ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ: ਬਾਜਵਾ
ਮਾਨ ਸਰਕਾਰ ਨੇ ਅਜੇ ਤੱਕ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ: ਬਾਜਵਾ ਚੰਡੀਗੜ, 23 ਅਪ੍ਰੈਲ (ਵਿਸ਼ਵ ਵਾਰਤਾ):- ਵਿਰੋਧੀ ਧਿਰ ਦੇ ਆਗੂ...