- ਵਿਭਾਗ ਦੀ ਵੈਬਸਾਈਟ ‘ਤੇ ਕਾਰਨਾਂ ਸਮੇਤ ਅਯੋਗ ਖਿਡਾਰੀਆਂ ਅਤੇ ਇਨਾਮ ਰਾਸ਼ੀ ਸਮੇਤ ਯੋਗ ਖਿਡਾਰੀਆਂ ਦੀ ਸੂਚੀ ਅਪਲੋਡ ਕੀਤੀ
• ਸਾਲ 2017-18 ਦੌਰਾਨ ਸੂਬਾਈ, ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ ਦਿੱਤੀ ਜਾਵੇਗੀ ਇਨਾਮ ਰਾਸ਼ੀ
ਚੰਡੀਗੜ•, 3 ਅਗਸਤ- ਖੇਡ ਵਿਭਾਗ ਪੰਜਾਬ ਵੱਲੋਂ ਸਾਲ 2017-18 ਦੌਰਾਨ ਸੂਬਾਈ, ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ ਨਗਦ ਇਨਾਮ ਰਾਸ਼ੀ ਦੇਣ ਦੀ ਪ੍ਰਕਿਰਿਆ ਨੂੰ ਪੂਰਾ ਕਰਦਿਆਂ ਅਯੋਗ ਖਿਡਾਰੀਆਂ ਤੋਂ 12 ਅਗਸਤ ਤੱਕ ਇਤਰਾਜ਼ ਮੰਗੇ ਗਏ ਹਨ। ਇਸ ਦੇ ਨਾਲ ਹੀ ਯੋਗ ਖਿਡਾਰੀਆਂ ਤੋਂ ਇਨਾਮ ਰਾਸ਼ੀ ਬਾਰੇ ਵੀ ਇਸੇ ਤਾਰੀਕ ਤੱਕ ਇਤਰਾਜ਼ ਮੰਗੇ ਗਏ ਹਨ। ਵਿਭਾਗ ਦੀ ਵੈਬਸਾਈਟwww.pbsports.gov.in‘ਤੇ ਅਯੋਗ ਖਿਡਾਰੀਆਂ ਦੀ ਸੂਚੀ ਕਾਰਨਾਂ ਸਮੇਤ ਅਤੇ ਯੋਗ ਖਿਡਾਰੀਆਂ ਦੀ ਸੂਚੀ ਇਨਾਮ ਰਾਸ਼ੀ ਸਮੇਤ ਅਪਲੋਡ ਕੀਤੀ ਗਈ ਜਿਸ ਨੂੰ ਦੇਖ ਕੇ ਇਹ ਖਿਡਾਰੀ ਆਪਣੇ ਇਤਰਾਜ਼ ਵਿਭਾਗ ਕੋਲ ਜਮ•ਾਂ ਕਰਵਾ ਸਕਦੇ ਹਨ।
ਖੇਡ ਵਿਭਾਗ ਦੇ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਵਿਭਾਗ ਵੱਲੋਂ ਸਾਲ 2017-18 ਦੇ ਸੈਸ਼ਨ ਦੌਰਾਨ ਸੂਬਾਈ, ਕੌਮੀ ਅਤੇ ਕੌਮਾਂਤਰੀ ਪੱਧਰ ਉੱਤੇ ਮੈਡਲ ਜਿੱਤਣ ਵਾਲੇ ਖਿਡਾਰੀਆਂ ਪਾਸੋਂ ਬਿਨੈ ਪੱਤਰ ਮੰਗੇ ਗਏ ਸਨ। ਪ੍ਰਾਪਤ ਹੋਏ ਬਿਨੈ ਪੱਤਰਾਂ ਦੀ ਜਾਂਚ ਕਰਨ ਉਪਰੰਤ ਜਿੱਥੇ ਯੋਗ ਖਿਡਾਰੀਆਂ ਅਤੇ ਉਨ•ਾਂ ਨੂੰ ਪ੍ਰਾਪਤ ਹੋਣ ਵਾਲੀ ਰਾਸ਼ੀ ਵਿਭਾਗ ਦੀ ਵੈਬਸਾਈਟ ਉਪਰ ਪਾਈ ਗਈ ਹੈ ਉਥੇ ਅਯੋਗ ਖਿਡਾਰੀਆਂ ਦੀ ਸੂਚੀ ਵੀ ਪਾਈ ਗਈ ਹੈ ਅਤੇ ਕਾਰਨ ਵੀ ਲਿਖਿਆ ਹੈ ਕਿ ਕਿਸ ਕਾਰਨ ਉਸ ਨੂੰ ਅਯੋਗ ਪਾਇਆ ਗਿਆ।
ਬੁਲਾਰੇ ਨੇ ਅਗਾਂਹ ਦੱਸਿਆ ਕਿ ਅਯੋਗ ਖਿਡਾਰੀਆਂ ਤੋਂ ਇਲਾਵਾ ਜੇਕਰ ਯੋਗ ਪਾਏ ਗਏ ਖਿਡਾਰੀ ਨੂੰ ਉਸ ਦੇ ਨਾਮ ਸਾਹਮਣੇ ਲਿਖੀ ਪ੍ਰਾਪਤ ਹੋਣ ਵਾਲੀ ਇਨਾਮ ਰਾਸ਼ੀ ਬਾਰੇ ਵੀ ਕੋਈ ਇਤਰਾਜ਼ ਹੈ ਤਾਂ ਉਹ 12 ਅਗਸਤ ਤੱਕ ਖੇਡ ਵਿਭਾਗ ਦੇ ਡਾਇਰੈਕਟਰ ਦੇ ਦਫ਼ਤਰ ਵਿਖੇ ਆਪਣਾ ਇਤਰਾਜ ਜਮ•ਾਂ ਕਰਵਾ ਸਕਦਾ ਹੈ। 12 ਅਗਸਤ ਤੋਂ ਬਾਅਦ ਪ੍ਰਾਪਤ ਹੋਏ ਕਿਸੇ ਵੀ ਇਤਰਾਜ਼ ਨੂੰ ਵਿਚਾਰਿਆ ਨਹੀਂ ਜਾਵੇਗਾ।