ਦੇਸ਼ ਵਿਚ ਖਰੀਫ ਫਸਲਾਂ ਦੀ ਬਿਜਾਈ 6.59 ਫੀਸਦੀ ਘਟੀ

34

ਜੈਤੋ, 3 ਅਗਸਤ (ਰਘੁਨੰਦਨ ਪਰਾਸ਼ਰ) – ਖੇਤੀ ਮੰਤਰਾਲੇ ਅਨੁਸਾਰ ਦੇਸ਼ ਵਿਚ 2 ਅਗਸਤ ਤੱਕ ਖਰੀਫ ਫਸਲਾਂ ਦੀ ਬਿਜਾਈ ਖੇਤਰਫਲ ਲਗਪਗ 7.885 ਕਰੋੜ ਹੈਕਟੇਅਰ ਰਕਬਾ ਹੋਇਆ ਹੈ, ਜੋ ਪਿਛਲੇ ਸਾਲ ਦੀ ਤੁਲਨਾ ਵਿਚ ਲਗਪਗ 6.59 ਫੀਸਦੀ ਘੱਟ ਹੈ।

ਜਾਣਕਾਰੀ ਅਨੁਸਾਰ ਦੇਸ਼ ਵਿਚ ਖਰੀਫ ਝੋਨੇ ਦੀ ਬਿਜਾਈ ਖੇਤਰਫਲ ਸਭ ਤੋਂ ਵੱਧ ਹੁੰਦਾ ਹੈ, ਪਰ ਪਿਛਲੇ ਸਾਲ ਦੀ ਤੁਲਨਾ ਹਾਲੇ ਤੱਕ 12.50 ਫੀਸਦੀ ਝੋਨੇ ਦੀ ਬਿਜਾਈ ਘੱਟ ਰਹੀ ਹੈ, ਜਦੋਂਕਿ ਹਾਲ ਹੀ ਵਿਚ ਮਾਨਸੂਨ ਵਿਚ ਆਏ ਚੰਗੇ ਸੁਧਾਰ ਕਾਰਨ ਮੋਟੇ ਅਨਾਜਾਂ ਤੇ ਦਾਲਾਂ ਦੀ ਬਿਜਾਈ ਵਿਚ ਚੌਖਾ ਸੁਧਾਰ ਆਇਆ ਹੈ। ਸੂਤਰਾਂ ਅਨੁਸਾਰ ਪਿਛਲੇ 5 ਸਾਲਾਂ ਵਿਚ ਔਸਤ ਝੋਨੇ ਦੀ ਬਿਜਾਈ 16.20 ਫੀਸਦੀ ਘੱਟ ਹੋਈ ਹੈ।